ਸਚਿਨ ਤੇਂਦੁਲਕਰ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ, ਹਸਪਤਾਲ ਤੋਂ ਛੁੱਟੀ ਮਿਲੀ

Sachin Tendulkar

ਮੁੰਬਈ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਕ੍ਰਿਕਟ ਟੀਮ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕੋਰੋਨਾ ਵਾਇਰਸ ਨੂੰ ਹਰਾ ਦਿੱਤਾ ਹੈ। ਸਚਿਨ ਤੇਂਦੁਲਕਰ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸਚਿਨ ਕੁਝ ਦਿਨ ਤਕ ਘਰ ‘ਚ ਹੀ ਕੁਆਰੰਟੀਨ ਰਹਿਣਗੇ।

Video Ad

ਦੱਸ ਦੇਈਏ ਕਿ ਸਚਿਨ ਤੇਂਦੁਲਕਰ ਨੂੰ ਬੀਤੀ 27 ਮਾਰਚ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਸਚਿਨ ਨੇ ਆਪਣੇ ਆਪ ਨੂੰ ਘਰ ‘ਚ ਕੁਆਰੰਟੀਨ ਕਰ ਲਿਆ ਸੀ, ਪਰ 2 ਅਪ੍ਰੈਲ ਨੂੰ ਸਚਿਨ ਨੇ ਹਸਪਤਾਲ ‘ਚ ਭਰਤੀ ਹੋਣ ਦਾ ਫ਼ੈਸਲਾ ਕੀਤਾ ਸੀ।

ਦੱਸ ਦੇਈਏ ਕਿ ਸਚਿਨ ਤੇਂਦੁਲਕਰ ਨੇ ਹਾਲ ਹੀ ‘ਚ ਰੋਡ ਸੇਫ਼ਟੀ ਵਰਲਡ ਸੀਰੀਜ਼ ‘ਚ ਹਿੱਸਾ ਲਿਆ ਸੀ, ਜਿੱਥੇ ਉਹ ਇੰਡੀਆ ਲੀਜੈਂਡਸ ਦੀ ਕਪਤਾਨੀ ਕਰ ਰਹੇ ਸਨ। ਸਚਿਨ ਦੀ ਕਪਤਾਨੀ ਹੇਠ ਇੰਡੀਆ ਲੀਜੈਂਡਸ ਚੈਂਪੀਅਨ ਬਣੀ ਸੀ ਅਤੇ ਫਾਈਨਲ ‘ਚ ਸ੍ਰੀਲੰਕਾ ਲੀਜੈਂਡਸ ਨੂੰ ਹਰਾਇਆ ਸੀ। ਹਾਲਾਂਕਿ ਇਸ ਟੂਰਨਾਮੈਂਟ ਦੇ ਕੁਝ ਦਿਨਾਂ ਬਾਅਦ ਸਚਿਨ ਤੇਂਦੁਲਕਰ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਸਨ। ਤਿੰਨ ਹੋਰ ਭਾਰਤੀ ਖਿਡਾਰੀ ਯੂਸੁਫ਼ ਪਠਾਨ, ਇਰਫ਼ਾਨ ਪਠਾਨ ਅਤੇ ਐਸ. ਬਦਰੀਨਾਥ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।

ਦੱਸ ਦੇਈਏ ਕਿ ਭਾਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ। ਇਸ ਦਾ ਪ੍ਰਭਾਵ ਇੰਡੀਅਨ ਪ੍ਰੀਮੀਅਰ ਲੀਗ 2021 ਉੱਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਆਈਪੀਐਲ 2021 ਨਾਲ ਜੁੜੇ ਚਾਰ ਖਿਡਾਰੀ ਅਤੇ ਇਕ ਟੀਮ ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਆਰਸੀਬੀ ਦੇ ਡੈਨੀਅਲ ਸੈਮਸ ਕੋਰੋਨਾ ਪੀੜਤ ਹਨ। ਦਿੱਲੀ ਕੈਪੀਟਲਸ ਦੇ ਅਕਸ਼ਰ ਪਟੇਲ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਨਿਤੀਸ਼ ਰਾਣਾ ਨੂੰ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ, ਪਰ ਉਨ੍ਹਾਂ ਦੀ ਰਿਪੋਰਟ ਹੁਣ ਨੈਗੇਟਿਵ ਆ ਗਈ ਹੈ। ਦੇਵਦੱਤ ਪੱਡੀਕਲ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਇਸ ਤੋਂ ਇਲਾਵਾ ਚੇਨੱਈ ਸੁਪਰ ਕਿੰਗਜ਼ ਟੀਮ ਦੇ ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਪ ਹਨ। ਆਈਪੀਐਲ 2021 ‘ਚ ਜੇ ਕੋਰੋਨਾ ਦੇ ਕੇਸ ਇਸੇ ਤਰ੍ਹਾਂ ਸਾਹਮਣੇ ਆਉਂਦੇ ਰਹੇ ਤਾਂ ਟੂਰਨਾਮੈਂਟ ਮੁਸ਼ਕਲ ‘ਚ ਪੈ ਸਕਦਾ ਹੈ, ਜਿਵੇਂ ਕਿ ਪੀਐਸਐਲ ‘ਚ ਹੋਇਆ ਸੀ।

Video Ad