Home ਤਾਜ਼ਾ ਖਬਰਾਂ ਸਤਲੁਜ ਦਰਿਆ ਵਿਚ ਕਿਸ਼ਤੀ ਪਲਟੀ, ਦੋ ਲੋਕ ਪਾਣੀ ਵਿਚ ਰੁੜ੍ਹੇ

ਸਤਲੁਜ ਦਰਿਆ ਵਿਚ ਕਿਸ਼ਤੀ ਪਲਟੀ, ਦੋ ਲੋਕ ਪਾਣੀ ਵਿਚ ਰੁੜ੍ਹੇ

0


ਰੂਪਨਗਰ, 8 ਮਈ, ਹ.ਬ. : ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਚੌਂਤਾ ਦੇ ਨਾਲ ਲੱਗਦੇ ਸਤਲੁਜ ਦਰਿਆ ਵਿੱਚ ਬੀਤੀ ਸ਼ਾਮ ਕਰੀਬ 6 ਵਜੇ ਇੱਕ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਕਿਸ਼ਤੀ ’ਚ ਸਵਾਰ 6 ਲੋਕਾਂ ’ਚੋਂ 2 ਪਾਣੀ ’ਚ ਰੁੜ੍ਹ ਗਏ, ਜਿਨ੍ਹਾਂ ’ਚੋਂ 1 ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਕਿਸ਼ਤੀ ’ਚ ਸਵਾਰ 4 ਲੋਕਾਂ ਨੂੰ ਬਚਾ ਲਿਆ।