Home ਕੈਨੇਡਾ ਸਤਿੰਦਰ ਸਰਤਾਜ ਨੇ ਕੈਨੇਡਾ ’ਚ ਰਚਿਆ ਇਤਿਹਾਸ

ਸਤਿੰਦਰ ਸਰਤਾਜ ਨੇ ਕੈਨੇਡਾ ’ਚ ਰਚਿਆ ਇਤਿਹਾਸ

0ਟੋਰਾਂਟੋ, 2 ਮਈ (ਤਰਨਜੀਤ ਕੌਰ ਘੁੰਮਣ) :
ਪੰਜਾਬੀ ਸੂਫੀ ਗਾਇਕ ਅਤੇ ਅਦਾਕਾਰ ਡਾ. ਸਤਿੰਦਰ ਸਰਤਾਜ ਕਿਸੇ ਪਛਾਣ ਦੇ ਮੁਹਤਾਜ ਨਹੀਂ। ਇਹ ਉਹ ਫਨਕਾਰ ਹਨ ਜਿਹਨਾਂ ਦੇ ਦੇਸ਼ਾਂ ਵਿੱਦੇਸ਼ਾਂ ਵਿੱਚ ਪੰਜਾਬੀਆਂ ਦੇ ਨਾਲ ਨਾਲ ਵਿਦੇਸ਼ੀ ਲੋਕ ਵੀ ਫੈਨ ਹਨ। ਅਜਿਹੇ ਵਿੱਚ ਸਤਿੰਦਰ ਸਰਤਾਜ ਜੇਕਰ ਲਾਈਵ ਪਰਫੌਰਮ ਕਰਨ ਤਾਂ ਭਲਾ ਅਜਿਹਾ ਕਿਹੜਾ ਪ੍ਰਸ਼ੰਸਕ ਹੋਏਗਾ ਜੋ ਇਹ ਮੌਕਾ ਗੁਆ ਦਵੇ। ਕੁਝ ਅਜਿਹਾ ਹੀ ਹੋਇਆ ਓਨਟਾਰੀਓ ਫਰਸਟ ਸੈਂਟਰ ਹੈਮਿਲਟਨ ਵਿਖੇ ਜਿੱਥੇ ਸਤਿੰਦਰ ਸਰਤਾਜ ਨੇ 13000 ਤੋਂ ਵੱਧ ਲੋਕਾਂ ਅੱਗੇ ਲਾਈਵ ਪਰਫੋਮ ਕਰਕੇ ਇਤਿਹਾਸ ਸਿਰਜ ਦਿੱਤਾ।