
ਨਵੀਂ ਦਿੱਲੀ, 26 ਨਵੰਬਰ, ਹ.ਬ. : ਦਿੱਲੀ ਐਮਸੀਡੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਮੁਸੀਬਤ ਲਗਾਤਾਰ ਵਧਦੀ ਜਾ ਰਹੀ ਹੈ। ਦਰਅਸਲ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਦਿੱਲੀ ਸਰਕਾਰ ਦੇ ਮੰਤਰੀ ਅਤੇ ‘ਆਪ’ ਨੇਤਾ ਸਤੇਂਦਰ ਜੈਨ ਦਾ ਇਕ ਹੋਰ ਵੀਡੀਓ ਤਿਹਾੜ ਜੇਲ੍ਹ ’ਚੋਂ ਲੀਕ ਹੋਇਆ ਹੈ, ਜਿਸ ਨਾਲ ‘ਆਪ’ ਪਾਰਟੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਤਿਹਾੜ ਜੇਲ੍ਹ ਤੋਂ ਲੀਕ ਹੋਈ ਤਾਜ਼ਾ ਵੀਡੀਓ ਵਿੱਚ ਜੇਲ੍ਹ ਸੁਪਰਡੈਂਟ ਮੰਤਰੀ ਸਤੇਂਦਰ ਜੈਨ ਦੇ ਸਾਹਮਣੇ ਹਾਜ਼ਰੀ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ’ਚ ਦੋਵੇਂ ਇਕ-ਦੂਜੇ ਨਾਲ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਤਿਹਾੜ ਜੇਲ੍ਹ ਦੇ ਸੁਪਰਡੈਂਟ ਅਜੀਤ ਕੁਮਾਰ ਸਤੇਂਦਰ ਜੈਨ ਦੇ ਕਮਰੇ ’ਚ ਕੁਰਸੀ ’ਤੇ ਬੈਠ ਕੇ ਸਤੇਂਦਰ ਜੈਨ ਨਾਲ ਗੱਲ ਕਰ ਰਹੇ ਹਨ।