Home ਤਾਜ਼ਾ ਖਬਰਾਂ ਸਰਪੰਚ ਦੇ ਪੁੱਤ ਨੇ ਪ੍ਰੇਮਿਕਾ ਤੇ ਉਸ ਦੀ ਸਹੇਲੀ ’ਤੇ ਚਲਾਈਆਂ ਗੋਲੀਆਂ, ਇੱਕ ਦੀ ਮੌਤ

ਸਰਪੰਚ ਦੇ ਪੁੱਤ ਨੇ ਪ੍ਰੇਮਿਕਾ ਤੇ ਉਸ ਦੀ ਸਹੇਲੀ ’ਤੇ ਚਲਾਈਆਂ ਗੋਲੀਆਂ, ਇੱਕ ਦੀ ਮੌਤ

0
ਸਰਪੰਚ ਦੇ ਪੁੱਤ ਨੇ ਪ੍ਰੇਮਿਕਾ ਤੇ ਉਸ ਦੀ ਸਹੇਲੀ ’ਤੇ ਚਲਾਈਆਂ ਗੋਲੀਆਂ, ਇੱਕ ਦੀ ਮੌਤ

ਮੋਗਾ, 19 ਮਾਰਚ, ਹ.ਬ. : ਕਾਰ ਵਿਚ ਸਵਾਰ ਇੱਕ ਨੌਜਵਾਨ ਮਾਣੂੰਕੇ ਪਿੰਡ ਦੀਆਂ ਦੋ ਲੜਕੀਆਂ ਨੂੰ ਅਗਵਾ ਕਰ ਲਿਆ। ਨੌਜਵਾਨ ਮਾਣੂੰਕੇ ਗਿਲ ਸਥਿਤ ਮੇਨ ਰੋਡ ’ਤੇ ਦੋਵੇਂ ਲੜਕੀਆਂ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਿਆ। ਦੋਵੇਂ ਕੁੜੀਆ ਰਿਸ਼ਤੇ ਵਿਚ ਭੈਣਾਂ ਹਨ ਜਿਨ੍ਹਾਂ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਹਸਪਤਾਲ ਨੇ ਫਰੀਦਕੋਟ ਰੈਫਰ ਕਰ ਦਿੱਤਾ ਜਿੱਥੇ ਇਲਾਜ ਦੌਰਾਨ ਜ਼ਖਮੀ 18 ਸਾਲਾ ਲੜਕੀ ਕਮਲਪ੍ਰੀਤ ਕੌਰ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਸੇਖਾਂ ਖੁਰਦ ਦੇ ਸਰਪੰਚ ਦਾ ਪੁੱਤ ਗੁਰਵੀਰ ਸਿੰਘ ਵਿਆਹੁਤਾ ਹੋਣ ਦੇ ਨਾਲ ਅਮਨਪ੍ਰੀਤ ਕੌਰ ਨਾਲ ਪ੍ਰੇਮ ਸਬੰਧ ਸੀ। ਉਹ ਵੀਰਵਾਰ ਸ਼ਾਮ ਸੈਲੂਨ ਵਿਚ ਕੰਮ ਕਰਦੀ ਅਮਨਪ੍ਰੀਤ ਕੌਰ ਅਤੇ ਉਸ ਦੀ ਛੋਟੀ ਭੈਣ ਕਮਲਪ੍ਰੀਤ ਕੌਰ ਨੂੰ ਅਲਟੋ ਕਾਰ ਵਿਚ ਅਗਵਾ ਕਰਕੇ ਲੈ ਜਾ ਰਿਹਾ ਸੀ। ਰਸਤੇ ਵਿਚ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਵਿਚ ਉਸ ਨੇ ਕਾਰ ਰੋਕ ਕੇ ਕਮਲਪ੍ਰੀਤ ਕੌਰ ਨੂੰ ਜ਼ਬਰਦਸਤੀ ਹੇਠਾਂ ਉਤਾਰਨਾ ਚਾਹਿਆ, ਲੇਕਿਨ ਉਹ ਉਤਰਨ ਲਈ ਤਿਆਰ ਨਹੀਂ ਸੀ। ਨੌਜਵਾਨ ਅਪਣੀ ਪ੍ਰੇਮਿਕਾ ਅਮਨਪ੍ਰੀਤ ਕੌਰ ਨੂੰ ਕਾਰ ਵਿਚ ਹੀ ਰਹਿਣ ਲਈ ਬੋਲ ਰਿਹਾ ਸੀ। ਇਸ ਕਾਰਨ ਗੁੱਸੇ ਵਿਚ ਆਏ ਨੌਜਵਾਨ ਨੇ ਦੋਵੇਂ ਭੈਣਾਂ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ।
ਲੋਕਾਂ ਨੇ ਜ਼ਖਮੀ ਲੜਕੀਆਂ ਨੂੰ ਨਿਹਾਲ ਸਿੰਘ ਵਾਲਾ ਲੈ ਕੇ ਜਾ ਕੇ ਹਸਪਤਾਲ ਵਿਚ ਦਾਖ਼ਲ ਕਰਾਇਆ ਜਿੱਥੇ ਉਨ੍ਹਾਂ ਫਰੀਦਕੋਟ ਹਸਪਤਾਲ ਰੈਫਰ ਕੀਤਾ ਗਿਆ। ਮੈਡੀਕਲ ਕਾਲਜ ਵਿਚ ਕਮਲਪ੍ਰੀਤ ਕੌਰ ਦੀ ਮੌਤ ਹੋ ਗਈ ਜਦ ਕਿ ਉਸ ਦੀ ਵੱਡੀ ਭੈਣ ਅਮਨਪ੍ਰੀਤ ਕੌਰ ਜ਼ੇਰੇ ਇਲਾਜ ਹੈ।