ਸਰਾਵਾਂ ’ਤੇ ਜੀਐਸਟੀ ਨੂੰ ਲੈ ਕੇ ਕੇਂਦਰ ਸਰਕਾਰ ਨੇ ਦਿੱਤੀ ਸਫਾਈ

ਦਰਬਾਰ ਸਾਹਿਬ ਦੀ ਸਰਾਵਾਂ ’ਤੇ ਨਾ ਟੈਕਸ ਲਗਾਇਆ ਤੇ ਨਾ ਹੀ ਐਸਜੀਪੀਸੀ ਨੂੰ ਕੋਈ ਨੋਟਿਸ ਭੇਜਿਆ
ਚੰਡੀਗੜ੍ਹ, 5 ਅਗਸਤ, ਹ.ਬ. : ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਦੀ ਸਰਾਵਾਂ ’ਤੇ 12 ਫੀਸਦੀ ਜੀਐਸਟੀ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਤੇ ਕਸਟਮਜ਼ ਨੇ ਇਸ ਮਾਮਲੇ ਵਿਚ ਸਫਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਾਵਾਂ ’ਤੇ ਜੀਐਸਟੀ ਨਹੀਂ ਲਗਾਈ ਗਈ ਹੈ। ਇਸ ਨੂੰ ਭਰਨ ਲਈ ਵੀ ਕੋਈ ਨੋਟਿਸ ਨਹੀਂ ਭੇਜਿਆ ਗਿਆ। ਇਹ ਹੋ ਸਕਦਾ ਹੈ ਕਿ ਉਨ੍ਹਾਂ ਨੇ ਖੁਦ ਹੀ ਜੀਐਸਟੀ ਜਮ੍ਹਾ ਕਰਵਾ ਦਿੱਤੀ ਹੋਵੇੇ।
ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਤੇ ਕਸਟਮਜ਼ ਨੇ ਕਿਹਾ ਕਿ ਜੀਐਸਟੀ ਕੌਂਸਲ ਦੀ 47ਵੀਂ ਬੈਠਕ ਹੋਈ ਸੀ। ਉਸ ਦੀ ਸਿਫਾਰਸ਼ ਮੁਤਾਬਕ ਹਜ਼ਾਰ ਰੁਪਏ ਰੋਜ਼ਾਨਾ ਦੇ ਕਿਰਾਏ ਵਾਲੇ ਹੋਟਲ ਕਮਰਿਆਂ ਤੋਂ ਜੀਐਸਟੀ ਛੋਟ ਵਾਪਸ ਲੈ ਲਈ ਗਈ। ਉਨ੍ਹਾਂ ’ਤੇ 12 ਪ੍ਰਤੀਸ਼ਤ ਜੀਐਸਟੀ ਲਗਾਈ ਗਈ ਹੈ।

Video Ad
Video Ad