Home ਪੰਜਾਬ ਸਰੀਏ ਨਾਲ ਭਰਿਆ ਟਰੱਕ ਲੁੱਟਣ ਵਾਲੇ ਪੁਲਿਸ ਵਲੋਂ ਦੋ ਲੁਟੇਰੇ ਕਾਬੂ

ਸਰੀਏ ਨਾਲ ਭਰਿਆ ਟਰੱਕ ਲੁੱਟਣ ਵਾਲੇ ਪੁਲਿਸ ਵਲੋਂ ਦੋ ਲੁਟੇਰੇ ਕਾਬੂ

0
ਸਰੀਏ ਨਾਲ ਭਰਿਆ ਟਰੱਕ ਲੁੱਟਣ ਵਾਲੇ ਪੁਲਿਸ ਵਲੋਂ ਦੋ ਲੁਟੇਰੇ ਕਾਬੂ

ਸਮਰਾਲਾ, 2 ਅਪ੍ਰੈਲ, ਹ.ਬ. : ਸਮਰਾਲਾ ਚੌਕ ਦੇ ਕੋਲ 28 ਮਾਰਚ ਨੂੰ ਡਰਾਈਵਰ ਅਮਰ ਸਿੰਘ ਕੋਲੋਂ ਸਰੀਏ ਨਾਲ ਭਰਿਆ ਟਰੱਕ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਹਾਈਵੇ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਹਾਲਾਂਕਿ ਉਨ੍ਹਾਂ ਦੇ ਦੋ ਸਾਥੀ ਅਜੇ ਫਰਾਰ ਹਨ। ਇੱਕ ਮੁਲਜ਼ਮ ਪੁਲਿਸ ਕਾਂਸਟੇਬਲ ਦੀ ਵਰਦੀ ਪਾ ਕੇ ਅਤੇ ਬਾਕੀ ਤਿੰਨ ਖੁਦ ਨੂੰ ਸਰਕਾਰੀ ਅਫ਼ਸਰ ਦੱਸ ਕੇ ਲੁੱਟਦੇ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 20 ਟਨ ਸਰੀਆ, ਪੁਲਿਸ ਦੀ ਵਰਦੀ ਅਤੇ ਟਰੱਕ ਬਰਾਮਦ ਕਰ ਲਿਆ ਹੈ। ਥਾਣਾ ਡਵੀਜ਼ਨ 3 ਦੀ ਪੁਲਿਸ ਨੇ ਰਣਜੀਤ ਸਿੰਘ ਉਰਫ ਰਾਣਾ ਵਾਸੀ ਅਮ੍ਰਿਤਸਰ ਪਿੰਡ ਰਣੀਕੇ, ਲਾਲ ਸਿੰਘ ਵਾਸੀ ਅਜਨਾਲਾ, ਅਮਨਦੀਪ ਸਿੰਘ ਉਰਫ ਭੋਲੂ ਵਾਸੀ ਅਤੇ ਹੁਸ਼ਿਆਰਪੁਰ ਦੇ ਗੁਰÎਇਕਬਲ ਸਿੰਘ ਉਰਫ਼ ਰੂਪਾ । ਪੁਲਿਸ ਨੇ ਦੋਸ਼ੀ ਰਣਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਅਦਾਲਤ ਵਿਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਲਿਆ ਹੈ ।
ਜਾਇੰਟ ਕਮਿਸ਼ਨਰ ਦੀਪਕ ਅਤੇ ਐਸਐਚਓ ਜਰਨੈਲ ਸਿੰਘ ਨੇ ਦੱਸਿਆ ਕਿ ਮਾਮਲੇ ਦਾ ਸ਼ਿਕਾਇਤਕਰਤਾ ਅਮਰ ਸਿੰਘ 27 ਮਾਰਚ ਦੀ ਰਾਤ ਮੰਡੀ ਗੋਬਿੰਦਗੜ੍ਹ ਤੋਂ ਕਾਮਧੇਨੂੰ ਸਰੀਆ ਲੈ ਕੇ ਲੁਧਿਅਣਾ ਆਇਆ ਸੀ ਲੇਕਿਨ ਰਾਤ ਜ਼ਿਆਦਾ ਹੋਣ ਕਾਰਨ ਸਮਰਾਲਾ ਚੌਕ ਦੇ ਕੋਲ ਟਰੱਕ ਵਿਚ ਸੌਂ ਗਿਆ। ਅਗਲੀ ਸਵੇਰ ਕਰੀਬ ਸਾਢੇ ਤਿੰਨ ਵਜੇ ਹੋਂਡਾ ਕਾਰ ਵਿਚ ਸਵਾਰ ਚਾਰ ਬਦਮਾਸ਼ ਆਏ। ਊਨ੍ਹਾਂ ਨੇ ਖੁਦ ਨੂੰ ਜੀਐਸਟੀ ਅਫਸਰ ਦੱਸਿਆ।
ਇੱਕ ਮੁਲਜ਼ਮ ਨੇ ਵਰਦੀ ਪਹਿਨ ਰੱਖੀ ਸੀ। ਉਨ੍ਹਾਂ ਨੇ ਆ ਕੇ ਪਿਸਤੌਲ ਦਿਖਾ ਸ਼ਿਕਾਇਤਕਰਤਾ ਨੂੰ ਬਿਲਟੀ ਤੋਂ ਜ਼ਿਆਦਾ ਮਾਲ ਲੋਡ ਕਰਨ ਦਾ ਦੋਸ਼ ਲਗਾ ਚੈਕਿੰਗ ਦੇ ਲਈ ਕਿਹਾ। ਇਸ ਦੇ ਬਾਅਦ ਤੋਂ ਉਸ ਕੋਲੋਂ ਟਰੱਕ ਖੋਹ ਕੇ ਲੈ ਗਏ ਸੀ। ਜਾਂਚ ਵਿਚ ਪੁਲਿਸ ਨੂੰ ਪਤਾ ਚਲਿਆ ਕਿ ਮੁਲਜ਼ਮਾਂ ਨੇ ਵਾਰਦਾਤ ਕੀਤੀ ਹੈ। ਇਸ ਤੋਂ ਬਾਅਦ ਰਣਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ।
ਐਸਐਚਓ ਜਰਨੈਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਇਕਬਾਲ ਸਿੰਘ ਕਾਂਸਟੇਬਲ ਦੀ ਵਰਦੀ ਲੈ ਆਇਆ ਸੀ । ਲਾਲ ਸਿੰਘ ਘਟਨਾ ਸਮੇਂ ਉਸ ਨੂੰ ਪਹਿਨਦਾ ਸੀ । ਪੁਲਿਸ ਨੇ ਮੁਲਜ਼ਮ ਦੇ ਬਿਸਤਰੇ ਤੋਂ ਵਰਦੀ ਬਰਾਮਦ ਕੀਤੀ ਹੈ । ਅਮਨਦੀਪ ’ਤੇ ਪਹਿਲਾਂ ਚਾਰ ਅਤੇ ਗੁਰਇਕਬਾਲ ’ਤੇ ਤਿੰਨ ਮਾਮਲੇ ਦਰਜ ਹਨ। ਮੁਲਜ਼ਮ ਪਹਿਲਾਂ ਜੀਰਾ, ਮੋਹਾਲੀ, ਫਿਰੋਜ਼ਪੁਰ ਅੰÇ੍ਰਮਤਸਰ ਸਣੇ ਪੰਜਾਬ ਦੇ ਕਈ ਸ਼ਹਿਰਾਂ ਵਿਚ 60 ਤੋਂ ਜ਼ਿਆਦਾ ਵਾਰਦਾਤਾਂ ਕਰ ਚੁੱਕੇ ਹਨ। ਮੁਲਜ਼ਮ ਹਾਈਵੇ ’ਤੇ ਹੀ ਲੁੱਟ ਕਰਦਾ ਸੀ। ਉਹ ਲੁੱਟ ਤੋਂ ਬਾਅਦ ਮਾਲ ਵੇਚ ਕੇ ਟਰੱਕ ਨੂੰ ਵੀ ਦੂਜੇ ਰਾਜ ਵਿਚ ਜਾ ਕੇ ਘੱਟ ਭਾਅ ’ਤੇ ਵੇਚ ਦਿੰਦੇ ਸੀ ਲੇਕਿਨ ਕਿਸੇ ਮਾਮਲੇ ਵਿਚ ਰੌਲਾ ਪੈ ਚਾਂਦਾ ਤਾਂ ਟਰੱਕ ਨੂੰ ਅੱਗ ਲਾ ਦਿੰਦੇ ਸੀ।