Home ਕੈਨੇਡਾ ਸਰੀ ਦਾ ਕਾਰੋਬਾਰੀ ਜਵਾਹਰ ਸਿੰਘ ਪੱਡਾ ਮੁੜ ਗ੍ਰਿਫ਼ਤਾਰ

ਸਰੀ ਦਾ ਕਾਰੋਬਾਰੀ ਜਵਾਹਰ ਸਿੰਘ ਪੱਡਾ ਮੁੜ ਗ੍ਰਿਫ਼ਤਾਰ

0
ਸਰੀ ਦਾ ਕਾਰੋਬਾਰੀ ਜਵਾਹਰ ਸਿੰਘ ਪੱਡਾ ਮੁੜ ਗ੍ਰਿਫ਼ਤਾਰ

ਸਰੀ, 30 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਸਰੀ ਸ਼ਹਿਰ ਦਾ ਕਾਰੋਬਾਰੀ ਜਵਾਹਰ ਸਿੰਘ ਪੱਡਾ ਮੁੜ ਵਿਵਾਦਾਂ ਵਿਚ ਹੈ। ਰੈਸਟੋਰੈਂਟ ਅਤੇ ਬੈਂਕੁਅਟ ਹਾਲ ਦੇ ਮਾਲਕ ਜਵਾਹਰ ਸਿੰਘ ਪੱਡਾ ਵਿਰੁੱਧ ਸੈਕਸ਼ੁਅਲ ਅਸਾਲਟ ਅਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 15 ਜੁਲਾਈ ਦੀ ਵਾਰਦਾਤ ਦੇ ਮਾਮਲੇ ਵਿਚ ਪੁਲਿਸ ਨੇ 18 ਜੁਲਾਈ ਨੂੰ ਗ੍ਰਿਫ਼ਤਾਰੀ ਕੀਤੀ। ਜਵਾਹਰ ਸਿੰਘ ਪੱਡਾ 28 ਜੁਲਾਈ ਨੂੰ ਜ਼ਮਾਨਤ ’ਤੇ ਬਾਹਰ ਆ ਗਿਆ। ਇਹ ਪਹਿਲੀ ਵਾਰ ਨਹੀਂ ਜਦੋਂ ਜਵਾਹਰ ਸਿੰਘ ਪੱਡਾ ਵਿਵਾਦਾਂ ਵਿਚ ਆਇਆ ਹੈ। ਇਸ ਤੋਂ ਪਹਿਲਾਂ 2016 ਵਿਚ ਪਸਤੌਲ ਤਾਣਨ ਅਤੇ ਕੁੱਟਮਾਰ ਦੇ ਮਾਮਲੇ ਵਿਚ ਸਰੀ ਪ੍ਰੋਵਿਨਸ਼ੀਅਲ ਕੋਰਟ ਨੇ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਸੀ।