ਆਰਸੀਐਮਪੀ ਨੇ ਭਾਲ ਲਈ ਮੰਗੀ ਲੋਕਾਂ ਦੀ ਮਦਦ
ਸਰੀ, 19 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਸਰੀ ਸ਼ਹਿਰ ਦਾ ਵਾਸੀ 21 ਸਾਲ ਦਾ ਨੌਜਵਾਨ ਬਿਕਰਮਜੀਤ ਸਿੰਘ ਲਾਪਤਾ ਹੋ ਗਿਆ। 15 ਅਪ੍ਰੈਲ ਤੋਂ ਲਾਪਤਾ ਹੋਏ ਇਸ ਨੌਜਵਾਨ ਬਾਰੇ ਹੁਣ ਤੱਕ ਕੁਝ ਪਤਾ ਨਹੀਂ ਲੱਗਾ। ਉੱਧਰ ਆਰਸੀਐਮਪੀ ਨੇ ਬਿਕਰਮਜੀਤ ਦੀ ਭਾਲ ਲਈ ਲੋਕਾਂ ਕੋਲੋਂ ਮਦਦ ਦੀ ਮੰਗ ਕੀਤੀ।