ਹਰਿਆਣਵੀ ਨੌਜਵਾਨ ਨੇ ਬਾਲੀਵੁਡ ਅਦਾਕਾਰ ਨੂੰ ਭੇਜੀ ਸੀ ਈਮੇਲ
ਮੁੰਬਈ/ਲੰਡਨ, 10 ਮਈ (ਹਮਦਰਦ ਨਿਊਜ਼ ਸਰਵਿਸ) : ਮੁੰਬਈ ਪੁਲਿਸ ਨੇ ਬਰਤਾਨੀਆ ਵਿੱਚ ਪੜ੍ਹ ਰਹੇ ਇੱਕ ਭਾਰਤੀ ਵਿਦਿਆਰਥੀ ਵਿਰੁੱਧ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ। ਦੋਸ਼ ਹੈ ਕਿ ਹਰਿਆਣਾ ਦੇ ਇਸ ਵਿਦਿਆਰਥੀ ਨੇ ਹੀ ਗੋਲਡੀ ਬਰਾੜ ਦੇ ਨਾਂ ’ਤੇ ਬਾਲੀਵੁਡ ਅਦਾਕਾਰਾ ਸਲਮਾਨ ਖਾਨ ਨੂੰ ਬਰਤਾਨੀਆ ਤੋਂ ਈਮੇਲ ਭੇਜ ਕੇ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ। ਇਸ ਵਿਰੁੱਧ ਲੁਕਆਊਟ ਨੋਟਿਸ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਉਸ ਨੂੰ ਜਲਦ ਹੀ ਯੂਕੇ ਤੋਂ ਭਾਰਤ ਵਾਪਸ ਲਿਆਂਦਾ ਜਾਵੇਗਾ, ਜਿਸ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
