
ਸਟਾਕਹੋਮ, 26 ਨਵੰਬਰ, ਹ.ਬ. : ਸਵੀਡਨ ਦੀ ਮਸ਼ਹੂਰ ਜਲਵਾਯੂ ਕਾਰਕੰੁਨ ਗ੍ਰੇਟਾ ਥਨਬਰਗ ਨੇ ਆਪਣੇ ਹੀ ਦੇਸ਼ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਥਨਬਰਗ ਨੇ ਜਲਵਾਯੂ ਪਰਿਵਰਤਨ ਨੂੰ ਰੋਕਣ ਲਈ ਢੁਕਵੇਂ ਉਪਾਅ ਕਰਨ ਵਿੱਚ ਅਸਫਲ ਰਹਿਣ ਲਈ ਸਵੀਡਨ ਦੇ ਖਿਲਾਫ ਇੱਕ ਕਲਾਸ ਐਕਸ਼ਨ ਮੁਕੱਦਮਾ ਦਾਇਰ ਕੀਤਾ ਹੈ। ਸਵੀਡਨ ਦੇ ਖਿਲਾਫ ਇਹ ਸਖਤ ਸਟੈਂਡ ਲੈਣ ਵਿੱਚ ਗ੍ਰੇਟਾ ਥਨਬਰਗ ਨੂੰ 600 ਬੱਚਿਆਂ ਅਤੇ ਨੌਜਵਾਨਾਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਮੁਕੱਦਮਾ ਇੱਕ ਜਲਵਾਯੂ ਕਾਨੂੰਨੀ ਕਾਰਵਾਈ ਦਾ ਹਿੱਸਾ ਹੈ।
ਸਟਾਕਹੋਮ ਵਿੱਚ ਸ਼ੁੱਕਰਵਾਰ ਨੂੰ ਦਾਇਰ ਮੁਕੱਦਮੇ ਵਿੱਚ, ਸਮੂਹ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਸਰਕਾਰਾਂ ਨੂੰ ਪੈਰਿਸ ਸਮਝੌਤੇ ਦੇ ਟੀਚਿਆਂ ਦੇ ਅਨੁਸਾਰ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਕਾਇਮ ਰੱਖਣ ਲਈ ਗਲੋਬਲ ਉਪਾਅ ਕਰਨ ਦੀ ਮੰਗ ਕੀਤੀ ਜਾਵੇ।