Home ਪੰਜਾਬ ਸਹੇਲੀ ਦੇ ਘਰ ਪੜ੍ਹਨ ਜਾ ਰਹੀ ਲੜਕੀ ਨਾਲ ਗੈਂਗਰੇਪ, ਲੜਕੀ ਨੇ ਜ਼ਹਿਰ ਖਾ ਕੇ ਦਿੱਤੀ ਜਾਨ

ਸਹੇਲੀ ਦੇ ਘਰ ਪੜ੍ਹਨ ਜਾ ਰਹੀ ਲੜਕੀ ਨਾਲ ਗੈਂਗਰੇਪ, ਲੜਕੀ ਨੇ ਜ਼ਹਿਰ ਖਾ ਕੇ ਦਿੱਤੀ ਜਾਨ

0
ਸਹੇਲੀ ਦੇ ਘਰ ਪੜ੍ਹਨ ਜਾ ਰਹੀ ਲੜਕੀ ਨਾਲ ਗੈਂਗਰੇਪ, ਲੜਕੀ ਨੇ ਜ਼ਹਿਰ ਖਾ ਕੇ ਦਿੱਤੀ ਜਾਨ

ਹੁਸ਼ਿਆਰਪੁਰ, 31 ਮਾਰਚ, ਹ.ਬ. : ਹੋਲੀ ਤੋਂ ਇੱਕ ਦਿਨ ਪਹਿਲਾਂ ਥਾਣਾ ਬੁੱਲੋਵਾਲ ਦੇ ਪਿੰਡ ਵਿਚ ਸਹੇਲੀ ਦੇ ਘਰ ਪੜ੍ਹਨ ਜਾ ਰਹੀ ਨਾਬਾਲਗ ਲੜਕੀ ਨੂੰ ਪਹਿਲਾਂ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਗੱਡੀ ਵਿਚ ਅਗਵਾ ਕੀਤਾ ਫੇਰ ਮੋਟਰ ’ਤੇ ਲੈ ਜਾ ਕੇ ਉਸ ਨਾਲ ਬਲਾਤਕਾਰ ਕੀਤਾ।
ਕਿਸੇ ਤਰ੍ਹਾਂ ਲੜਕੀ ਘਰ ਪੁੱਜੀ ਅਤੇ ਸਾਰੀ ਘਟਨਾ ਪਰਵਾਰ ਨੂੰ ਦੱਸੀ। ਪੀੜਤ ਲੜਕੀ ਨੇ ਘਟਨਾ ਤੋਂ ਦੁਖੀ ਹੋ ਕੇ ਉਸੇ ਸ਼ਾਮ ਜ਼ਹਿਰੀਲਾ ਪਦਾਰਥ ਖਾ ਲਿਆ। ਘਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਉਸ ਨੇ ਦਮ ਤੋੜ ਦਿੱਤਾ। ਡੀਐਸਪੀ ਸਤਿੰਦਰ ਕੁਮਾਰ ਨੇ ਦੱਸਿਆ ਕਿ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਨੌਜਵਾਨਾਂ ਗੁਰਪ੍ਰੀਤ ਅਤੇ ਲਵਪ੍ਰੀਤ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਛਾਪੇਮਾਰੀ ਜਾਰੀ ਹੈ।
ਮਾਂ ਨੇ ਪੁਲਿਸ ਨੂੰ ਦੱਸਿਆ ਕਿ 28 ਮਾਰਚ ਦੀ ਸਵੇਰ ਕਰੀਬ ਦਸ ਵਜੇ ਉਨ੍ਹਾਂ ਦੀ 17 ਸਾਲਾ ਧੀ ਅਪਣੀ ਸਹੇਲੀ ਦੇ ਘਰ ਪੜ੍ਹਾਈ ਲਈ ਗਈ ਸੀ। ਲੇਕਿਨ ਰਸਤੇ ਵਿਚ ਉਸੇ ਪਿੰਡ ਦੇ ਹੀ ਦੋ ਨੌਜਵਾਨ ਲਵਪ੍ਰੀਤ ਅਤੇ ਗੁਰਪ੍ਰੀਤ ਅਪਣੀ ਗੱਡੀ ਵਿਚ ਜ਼ਬਰਦਸਤੀ ਪਾ ਕੇ ਅਪਣੇ ਨਾਲ ਲੈ ਗਏ। ਉਹ ਦੁਪਹਿਰ ਬਾਅਦ ਘਰ ਪਹੁੰਚੀ ਤਾਂ ਉਸ ਨੇ ਸਾਰੀ ਗੱਲ ਦੱਸੀ। ਲੜਕੀ ਦੀ ਮਾਂ ਨੇ ਦੱÎਸਿਆ ਕਿ ਉਸੇ ਰਾਤ ਕਰੀਬ 8 ਵਜੇ ਬੇਟੀ ਉਲਟੀਆਂ ਕਰਨ ਲੱਗੀ। ਪੁੱਛਣ ’ਤੇ ਉਸ ਨੇ ਦੱਸਿਆ ਕਿ ਉਕਤ ਘਟਨਾ ਦੇ ਚਲਦਿਆਂ ਉਹ ਹੁਣ ਜੀਣਾ ਨਹੀਂ ਚਾਹੁੰਦੀ ਅਤੇ ਉਸ ਨੇ ਜ਼ਹਿਰ ਖਾ ਲਈ। ਉਸ ਨੂੰ ਹਸਪਤਾਲ ਲੈ ਗਏ ਪਰ ਉਥੇ ਉਸ ਦੀ ਮੌਤ ਹੋ ਗਈ
ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਲਵਪ੍ਰੀਤ ਅਤੇ ਗੁਰਪ੍ਰੀਤ ਅਵਾਰਾਗਰਦੀ ਦੇ ਲਈ ਬਦਨਾਮ ਸੀ। ਮੁਲਜ਼ਮਾਂ ਖ਼ਿਲਾਫ਼ ਕਈ ਵਾਰ ਪੰਚਾਇਤਾਂ ਵੀ ਹੋ ਚੁੱਕੀਆਂ ਹਨ। ਮ੍ਰਿਤਕਾ ਦੇ ਭਰਾ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਫਾਂਸੀ ’ਤੇ ਲਟਕਾਇਆ ਜਾਵੇ।
ਚੇਅਰਮੈਨ ਐਸਸੀ ਕਮਿਸ਼ਨ ਵਿਜੇ ਸਾਂਪਲਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ, ਦਲਿਤ ਲੜਕੀ ਨਾਲ ਗੈਂਗਰੇਪ ਤੋਂ ਬਾਅਦ ਸੁਸਾਈਡ ਦੀ ਘਟਨਾ ਮੇਰੇ ਜ਼ਿਲ੍ਹੇ ਹੁਸ਼ਿਆਰਪੁਰ ਤੋਂ ਹੈ। ਸਿਰ ਸ਼ਰਮ ਨਾਲ ਝੁਕ ਗਿਆ। ਡੀਜੀਪੀ ਅਤੇ ਐਸਐਸਪੀ ਹੁਸ਼ਿਆਰਪੁਰ ਤੁਰੰਤ ਕਾਰਵਾਈ ਕਰਨ।