Home ਤਾਜ਼ਾ ਖਬਰਾਂ ਸ਼ਗਨ ਪੈਣ ਤੋਂ ਪਹਿਲਾਂ ਕੈਨੇਡਾ ਤੋਂ ਆਇਆ ਲਾੜਾ ਕੀਤਾ ਅਗਵਾ

ਸ਼ਗਨ ਪੈਣ ਤੋਂ ਪਹਿਲਾਂ ਕੈਨੇਡਾ ਤੋਂ ਆਇਆ ਲਾੜਾ ਕੀਤਾ ਅਗਵਾ

0


ਅੰਮ੍ਰਿਤਸਰ, 20 ਅਪ੍ਰੈਲ, ਹ.ਬ. : ਕੱਥੂਨੰਗਲ ਦੇ ਪਿੰਡ ਰਾਮਦਿਵਾਲੀ ਹਿੰਦੂਆਂ ਨਿਵਾਸੀ ਜਰਨੈਲ ਸਿੰਘ ਦੇ 30 ਸਾਲਾ ਬੇਟੇ ਸਤਿੰਦਰ ਸਿੰਘ ਨੂੰ ਕੁੱਝ ਲੋਕਾਂ ਨੇ ਅਗਵਾ ਕਰ ਲਿਆ। ਉਹ ਅਪਣੇ ਸ਼ਗਨ ਵਿਚ ਜਾਣ ਦੇ ਲਈ ਅੰਮ੍ਰਿਤਸਰ ਕਿਸੇ ਸੈਲੂਨ ਤੋਂ ਤਿਆਰ ਹੋਣ ਲਈ ਪੁੱਜਿਆ ਸੀ। ਪਤਾ ਚਲਿਆ ਕਿ ਜਿਸ ਰਿਜ਼ੌਰਟ ਨੂੰ ਸਤਿੰਦਰ ਨੇ ਅਪਣੇ ਜਾਣਕਾਰ ਜ਼ਰੀਏ ਬੁੱਕ ਕਰਵਾਇਆ ਸੀ। ਉਸ ਦੇ ਮਾਲਕ ਨੂੰ ਕੋਈ ਪੈਸਾ ਹੀ ਨਹੀਂ ਦਿੱਤਾ ਜਾਂ ਦੂਜੇ ਸ਼ਬਦਾਂ ਵਿਚ ਰਿਜ਼ੌਰਟ ਬੁੱਕ ਨਹੀਂ ਸੀ। ਕੱਥੂਨੰਗਲ ਪੁਲਿਸ ਨੇ ਅਣਪਛਾਤੇ ਅਗਵਾਕਾਰਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਤੇ ਲਾੜੇ ਦੀ ਕਾਲ ਡਿਟੇਲਸ ਨੂੰ ਖੰਗਾਲਿਆ ਜਾ ਰਿਹਾ ਹੈ। ਜਰਨੈਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦਾ ਬੇਟਾ ਸਤਿੰਦਰ ਸਿੰਘ ਕੈਨੇਡਾ ਵਿਚ ਰਹਿੰਦਾ ਹੈ। ਉਸ ਦਾ ਸ਼ੇਖਵਾਂ ਥਾਣਾ ਖੇਤਰ ਦੇ ਪਿੰਡ ਲੀਲਖੁਰਦ ਨਿਵਾਸੀ ਗੁਰਜੀਤ ਸਿੰਘ ਦੀ ਬੇਟੀ ਜਸਪ੍ਰੀਤ ਕੌਰ ਦੇ ਨਾਲ ਵਿਆਹ ਤੈਅ ਕੀਤਾ ਸੀ। ਇਸ ਦੇ ਲਈ ਉਨ੍ਹਾਂ ਦੇ ਬੇਟੇ ਨੇ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਅਪਣੇ ਕਿਸੇ ਦੋਸਤ ਦੇ ਜ਼ਰੀਏ ਉਕਤ ਰਿਜ਼ੌਰਟ ਦੀ ਬੁਕਿੰਗ ਕਰਵਾਈ ਸੀ