Home ਤਾਜ਼ਾ ਖਬਰਾਂ ਸ਼ਰਾਬ ਕਾਰੋਬਾਰੀ ਦੀਪਕ ਮਲਹੋਤਰਾ ਦੇ ਘਰ ਦੂਜੇ ਦਿਨ ਵੀ ਇਨਕਮ ਟੈਕਸ ਦੀ ਰੇਡ

ਸ਼ਰਾਬ ਕਾਰੋਬਾਰੀ ਦੀਪਕ ਮਲਹੋਤਰਾ ਦੇ ਘਰ ਦੂਜੇ ਦਿਨ ਵੀ ਇਨਕਮ ਟੈਕਸ ਦੀ ਰੇਡ

0


ਫਰੀਦਕੋਟ, 19 ਮਈ, ਹ.ਬ. : ਪੰਜਾਬ ’ਚ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ’ਤੇ ਇਨਕਮ ਟੈਕਸ ਦੀ ਛਾਪੇਮਾਰੀ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਪਿਛਲੇ 30 ਘੰਟਿਆਂ ਤੋਂ ਟੀਮਾਂ ਸਾਬਕਾ ਵਿਧਾਇਕ ਦੇ ਘਰ-ਦਫ਼ਤਰ, ਉਸ ਦੇ 5 ਨਜ਼ਦੀਕੀਆਂ ਦੇ ਘਰਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਲੈ ਰਹੀ ਹੈ। ਭਾਵੇਂ ਮਲਹੋਤਰਾ ਫਰੀਦਕੋਟ ਸ਼ਹਿਰ ਦੀ ਰਿਹਾਇਸ਼ ’ਤੇ ਕਦੇ-ਕਦਾਈਂ ਹੀ ਆਉਂਦੇ ਹਨ, ਉਹ ਵੀ ਕੁਝ ਘੰਟਿਆਂ ਲਈ, ਘਰ ਇੱਕ ਕੇਅਰਟੇਕਰ ਦੇ ਹਵਾਲੇ ਹੀ ਰਹਿੰਦਾ ਹੈ। ਦਿੱਲੀ ਸ਼ਰਾਬ ਘੁਟਾਲੇ ’ਚ ਮਲਹੋਤਰਾ ਦੇ ਬੇਟੇ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਪਹਿਲੀ ਛਾਪੇਮਾਰੀ ਹੈ, ਹਾਲਾਂਕਿ ਗ੍ਰਿਫਤਾਰੀ ਤੋਂ ਪਹਿਲਾਂ ਵੀ ਆਈ.ਟੀ. ਟੀਮ ਨੇ ਮਲਹੋਤਰਾ ਦੇ ਫਰੀਦਕੋਟ ਸਥਿਤ ਘਰ ਅਤੇ ਉਨ੍ਹਾਂ ਦੇ ਸੀ.ਏ ਦੇ ਘਰ ’ਤੇ ਕਈ ਵਾਰ ਛਾਪੇਮਾਰੀ ਕੀਤੀ ਸੀ, ਪਰ ਇਸ ਵਾਰ ਛਾਪੇਮਾਰੀ ਅਤੇ ਜਾਂਚ ਦਾ ਦਾਇਰਾ ਵੱਡਾ ਹੈ, ਜਿਸ ਕਾਰਨ ਇਹ ਛਾਪੇਮਾਰੀ ਫਰੀਦਕੋਟ ’ਚ ਮਲਹੋਤਰਾ ਦੇ ਘਰ, ਮਾਈਖਾਨਾ ਇਲਾਕੇ ’ਚ ਸਥਿਤ ਉਸ ਦੇ ਦਫਤਰ, ਆਦਰਸ਼ ਨਗਰ ’ਚ ਰਹਿੰਦੇ ਉਸ ਦੇ ਇਕ ਰਿਸ਼ਤੇਦਾਰ ਅਤੇ ਉਸ ਦੇ 4 ਨਜ਼ਦੀਕੀਆਂ ’ਤੇ ਬੁੱਧਵਾਰ ਸਵੇਰ ਤੋਂ ਲਗਾਤਾਰ ਛਾਪਾਮਾਰੀ ਜਾਰੀ ਹੈ।