Home ਤਾਜ਼ਾ ਖਬਰਾਂ ਸ਼ਰਾਬ ਪੀ ਕੇ ਬਾਈਕ ਰੇਸ ਲਾਉਣੀ ਪਈ ਮਹਿੰਗੀ, ਗਵਾਈ ਜਾਨ

ਸ਼ਰਾਬ ਪੀ ਕੇ ਬਾਈਕ ਰੇਸ ਲਾਉਣੀ ਪਈ ਮਹਿੰਗੀ, ਗਵਾਈ ਜਾਨ

0
ਸ਼ਰਾਬ ਪੀ ਕੇ ਬਾਈਕ ਰੇਸ ਲਾਉਣੀ ਪਈ ਮਹਿੰਗੀ, ਗਵਾਈ ਜਾਨ

ਜਲੰਧਰ, 21 ਜਨਵਰੀ, ਹ.ਬ. : ਜਲੰਧਰ ਸ਼ਹਿਰ ’ਚ ਸ਼ਰਾਬ ਪੀ ਕੇ ਮੋਟਰਸਾਈਕਲਾਂ ’ਤੇ ਰੇਸ ਲਾਉਣ ਦਾ ਸ਼ੌਕ ਨੌਜਵਾਨਾਂ ਨੂੰ ਮਹਿੰਗਾ ਪੈ ਗਿਆ। ਇਸ ਸ਼ੌਕ ਨੇ ਨੌਜਵਾਨ ਦੀ ਜਾਨ ਲੈ ਲਈ। ਇਹ ਨੌਜਵਾਨ ਆਪਣੇ ਦੋਸਤ ਦੀ ਜਨਮ ਦਿਨ ਪਾਰਟੀ ਤੋਂ ਬਾਈਕ ਰੇਸ ਲਾਉਂਦੇ ਹੋਏ ਪਟੇਲ ਚੌਕ ਵੱਲ ਵਾਪਸ ਆ ਰਿਹਾ ਸੀ ਕਿ ਅੱਡਾ ਟਾਂਡਾ ਚੌਕ ਨੇੜੇ ਰੇਲਵੇ ਰੋਡ ਤੋਂ ਇਕ ਕਾਰ ਉਸ ਦੇ ਸਾਹਮਣੇ ਆ ਗਈ ਤਾਂ ਬਾਈਕ ਸਵਾਰ ਨੇ ਕੰਟਰੋਲ ਗੁਆ ਦਿੱਤਾ ਅਤੇ ਬ੍ਰੇਕ ਨਹੀਂ ਲਗਾਈ। ਜਿਸ ਕਾਰਨ ਉਹ ਸਿੱਧੀ ਐਕਸਯੂਵੀ ਗੱਡੀ ਦੇ ਵਿਚਕਾਰ ਜਾ ਵੱਜੀ।
ਅੱਡਾ ਟਾਂਡਾ ਚੌਕ ਨੇੜੇ ਪਟੇਲ ਚੌਕ ਤੋਂ ਆ ਰਹੇ ਨੌਜਵਾਨਾਂ ਨੇ ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬ ਪੀਤੀ ਸੀ। ਇਸ ਤੋਂ ਬਾਅਦ ਘਰ ਵੱਲ ਆਉਂਦਿਆਂ ਹੀ ਉਨ੍ਹਾਂ ਨੇ ਇੱਕ ਦੂਜੇ ਨਾਲ ਰੇਸ ਸ਼ੁਰੂ ਕਰ ਦਿੱਤੀ। ਕਾਰ ਦੀ ਬਾਈਕ ਨਾਲ ਜ਼ਬਰਦਸਤ ਟੱਕਰ ਹੋਣ ਕਾਰਨ ਕਾਰ ਅਤੇ ਬਾਈਕ ਦਾ ਅਗਲਾ ਹਿੱਸਾ ਟੁੱਟ ਗਿਆ।