Home ਸਿਹਤ ਸ਼ੁੱਧ ਵਾਤਾਵਰਨ ਵਿਚ ਘੁੰਮਣਾ ਸਿਹਤ ਦੇ ਲਈ ਲਾਭਕਾਰੀ

ਸ਼ੁੱਧ ਵਾਤਾਵਰਨ ਵਿਚ ਘੁੰਮਣਾ ਸਿਹਤ ਦੇ ਲਈ ਲਾਭਕਾਰੀ

0

ਅੱਜ-ਕੱਲ੍ਹ ਦੌੜ-ਭੱਜ ਦੀ ਜ਼ਿੰਦਗੀ ਵਿੱਚ ਹਰ ਇੱਕ ਵਿਅਕਤੀ ਕੋਲ ਆਪਣੇ ਸਰੀਰ ਨੂੰ ਰਿਸਟ-ਪੁਸਟ ਰੱਖਣ ਦਾ ਸਮਾਂ ਕੱਢਣਾ ਵੀ ਔਖਾ ਹੁੰਦਾ ਹੈ, ਪਰ ਜੇਕਰ ਬਿਮਾਰੀਆਂ ਤੋਂ ਬਚਣਾ ਹੈ ਤਾਂ ਕਸਰਤ ਸਰੀਰ ਲਈ ਬਹੁਤ ਜ਼ਰੂਰੀ ਹੈ ਕਸਰਤ ਲਈ ਬਹੁਤ ਸਾਰੇ ਲੋਕ ਜਿੰਮ ਜਾਂਦੇ ਹਨ, ਕੋਈ ਯੋਗਾ ਕਰਦਾ ਹੈ ਅਤੇ ਕੋਈ ਸਵੇਰੇ ਉਠ ਕੇ ਪੈਦਲ ਚੱਲਣਾ ਸਹੀ ਸਮਝਦਾ ਹੈ ਪੈਦਲ ਚੱਲਣਾ ਇਕ ਅਜਿਹੀ ਕਸਰਤ ਹੈ, ਜਿਸ ਲਈ ਤੁਹਾਨੂੰ ਨਾ ਤਾਂ ਕੋਈ ਖਰਚਾ ਕਰਨਾ ਪੈਂਦਾ ਹੈ ਅਤੇ ਨਾ ਹੀ ਤੁਹਾਨੂੰ ਕਿਸੇ ਮਸ਼ੀਨ ਦੀ ਲੋੜ ਪੈਂਦੀ ਹੈ। ਇਸ ਆਸਾਨ ਕਸਰਤ ਨਾਲ ਤੁਹਾਡਾ ਖੂਨ ਦਾ ਸੰਚਾਰ ਤਾਂ ਵਧਦਾ ਹੀ ਹੈ, ਨਾਲ ਹੀ ਕੈਲੋਰੀ ਖਰਚ ਕਰਨ ਦਾ ਇਸ ਨਾਲੋਂ ਵਧੀਆ ਅਤੇ ਸੌਖਾ ਤਰੀਕਾ ਕੋਈ ਨਹੀਂ ਹੈ। ਦਿਲ ਦੇ ਰੋਗੀ, ਸ਼ੂਗਰ ਰੋਗੀਆਂ ਅਤੇ ਜ਼ਿਆਦਾ ਮੋਟੇ ਵਿਅਕਤੀਆਂ ਲਈ ਤਾਂ ਇਹ ਬਹੁਤ ਹੀ ਫਾਇਦੇਮੰਦ ਕਸਰਤ ਹੈ। ਬੱਚੇ ਹੋਣ ਜਾਂ ਵੱਡੇ, ਹਰ ਵਰਗ ਦੇ ਵਿਅਕਤੀ ਲਈ ਪੈਦਲ ਚੱਲਣਾ ਸਭ ਤੋਂ ਚੰਗੀ ਕਸਰਤ ਹੈ। ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਲਈ ਵੀ ਇਹ ਵਧੀਆ ਕਸਰਤ ਹੈ। ਪੈਦਲ ਚੱਲਣ ਨਾਲ ਸਰੀਰ ਵਿਚ ਲਚਕੀਲਾਪਣ ਵੀ ਬਣਿਆ ਰਹਿੰਦਾ ਹੈ। ਇਸ ਨਾਲ ਜੋੜਾਂ ਦਾ ਦਰਦ ਆਦਿ ਸਮੱਸਿਆਵਾਂ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ। ਪੈਦਲ ਚੱਲਣ ਨਾਲ ਹੱਡੀਆਂ ਦੀ ਸਮਰੱਥਾ ਵਧਦੀ ਹੈ ਅਤੇ ਹੱਡੀਆਂ ਦੇ ਟੁੱਟਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਕਸਰਤ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ ਪੈਦਲ ਚੱਲਣਾ ਤਾਂ ਹੀ ਲਾਭਦਾਇਕ ਹੈ ਜੇ ਤੁਸੀਂ ਇਸ ਨੂੰ ਨਿਯਮਤ ਕਰਦੇ ਹੋ, ਇਸ ਲਈ ਹਫਤੇ ਵਿਚ ਪ੍ਰਤੀ ਦਿਨ ਅਜਿਹਾ ਨਿਰਧਾਰਤ ਕਰ ਲਓ, ਜਦੋਂ ਤੁਸੀਂ ਇਹ ਕਸਰਤ ਕਰਨੀ ਹੈ। ਪੈਦਲ ਚਲਦੇ ਸਮੇਂ ਤੁਸੀਂ ਬਹੁਤ ਤੰਗ ਕੱਪੜੇ ਪਾਓ। ਢਿੱਲੇ ਕੱਪੜੇ ਪਹਿਣ ਕੇ ਕਸਰਤ ਕਰੋ। ਜੇ ਸੂਤੀ ਕੱਪੜੇ ਪਹਿਨੋ ਤਾਂ ਹੋਰ ਵੀ ਚੰਗਾ ਹੈ। ਸਰਦੀਆਂ ਵਿਚ ਸੈਰ ਕਰਦੇ ਸਮੇਂ ਆਪਣੇ ਸਿਰ ਨੂੰ ਕਿਸੇ ਸਕਾਰਫ ਜਾਂ ਹੈਟ ਨਾਲ ਢੱਕ ਕੇ ਰੱਖੋ। ਸਵੇਰੇ ਪੈਦਲ ਚੱਲਣਾ ਸਿਹਤ ਲਈ ਚੰਗਾ ਹੈ, ਕਿਉਂਕਿ ਸਵੇਰੇ ਹਵਾ ਬਿਲਕੁਲ ਸ਼ੁੱਧ ਹੁੰਦੀ ਹੈ ਅਤੇ ਪ੍ਰਦੂਸ਼ਤ ਨਹੀਂ ਹੁੰਦੀ। ਘੁੰਮਣ ਅਤੇ ਪੈਦਲ ਚੱਲਣ ਨਾਲ ਮਾਨਸਿਕ ਅਤੇ ਸਰੀਰਕ ਤਣਾਅ ਖਤਮ ਹੁੰਦਾ ਹੈ, ਜਿਸ ਨਾਲ ਤਨ, ਮਨ ਨੂੰ ਸ਼ਾਂਤੀ ਮਿਲਦੀ ਹੈ। ਘੁੰਮਣ ਨਾਲ ਮਾਸਪੇਸ਼ੀਆਂ ਅਤੇ ਖੂਨ ਦਾ ਪ੍ਰਵਾਹ ਠੀਕ ਤਰ੍ਹਾਂ ਚੱਲਣ ਨਾਲ ਦਿਲ ਅਤੇ ਫੇਫੜਿਆਂ ਨਾਲ ਸਬੰਧਤ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਸਵੇਰ ਦੀ ਸੈਰ ‘ਤੇ ਜਾਣ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਪੇਟ ਦੀ ਸਫਾਈ ਹੋ ਜਾਵੇਗੀ ਅਤੇ ਪਾਚਣ ਕਿਰਿਆ ਠੀਕ ਰਹੇਗੀ। ਸਵੇਰ ਦੇ ਸ਼ੁੱਧ ਵਾਤਾਵਰਨ ਵਿਚ ਘੁੰਮਣਾ ਸਿਹਤ ਦੇ ਲਈ ਲਾਭਕਾਰੀ ਹੁੰਦਾ ਹੈ, ਕਿਉਂਕਿ ਇਸ ਸਮੇਂ ਪ੍ਰਦੂਸ਼ਣ ਦੀ ਮਾਤਰਾ ਘੱਟ ਹੁੰਦੀ ਹੈ। ਪੈਦਲ ਚੱਲਣ ਦੇ ਫਾਇਦੇ ਸਰੀਰਕ ਸ਼ਕਤੀ ਨੂੰ ਦੇਖ ਕੇ ਹੀ ਸੈਰ ਦੀ ਦੂਰੀ ਤੈਅ ਕਰੋ, ਜਿਸ ਨਾਲ ਸ਼ੁਰੂ ਵਿੱਚ ਜ਼ਿਆਦਾ ਥਕਾਵਟ ਨਾ ਹੋਵੇ, ਨਹੀਂ ਤਾਂ ਬਿਮਾਰ ਹੋ ਸਕਦੇ ਹੋ। ਜੇਕਰ ਪੈਦਲ ਸੈਰ ਦੇ ਲਈ ਨਹੀਂ ਜਾਂਦੇ ਤਾਂ ਅੱਜ ਤੋਂ ਹੀ ਜਾਣ ਦੀ ਤਿਆਰੀ ਕਰ ਕੇ ਦੇਖੋ ਕਿ ਕਿੰਨਾ ਸਰੀਰਕ ਅਤੇ ਮਾਨਸਿਕ ਫਾਇਦਾ ਹੁੰਦਾ ਹੈ। ਸੈਰ ਕਰਨ ਵਿੱਚ ਇਕੱਲੇ ਬੋਰੀਅਤ ਮਹਿਸੂਸ ਹੋਵੇ ਤਾਂ ਇਕ ਸਾਥੀ ਨੂੰ ਤਿਆਰ ਕਰ ਸਕਦੇ ਹੋ। ਪੈਰ ਤੁਹਾਡੇ ਕੁਦਰਤੀ ਵਾਹਨ ਹਨ, ਜਿਨ੍ਹਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰੇ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ। ਜੇਕਰ ਸੈਰ ਨੂੰ ਨਿਕਲੋ ਤਾਂ ਧਿਆਨ ਰੱਖੋ ਕਿ ਪੈਰਾਂ ‘ਤੇ ਆਰਾਮਦਾਇਕ ਜੁੱਤੀ ਪਹਿਨੀ ਹੋਵੇ। ਜੇਕਰ ਤੁਸੀਂ ਸੈਰ ਵੇਲੇ ਛੋਟੀ ਜੁੱਤੀ ਪਹਿਨੋਗੇ ਤਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਤਰ੍ਹਾਂ ਕਰ ਕੇ ਸੈਰ ਕਰਨ ਨਾਲ ਤੁਹਾਨੂੰ ਥਕਾਨ ਮਹਿਸੂਸ ਹੋਵੇਗੀ ਅਤੇ ਲਾਭ ਦੀ ਬਜਾਏ ਹਾਨੀ ਹੋ ਸਕਦੀ ਹੈ।