Home ਤਾਜ਼ਾ ਖਬਰਾਂ ਸਾਂਸਦ ਮਨੀਸ਼ ਤਿਵਾੜੀ ਤੇ ਸੁਨੀਲ ਜਾਖੜ ਵਿਚਾਲੇ ਹੋਈ ਸਿਆਸੀ ਜੰਗ

ਸਾਂਸਦ ਮਨੀਸ਼ ਤਿਵਾੜੀ ਤੇ ਸੁਨੀਲ ਜਾਖੜ ਵਿਚਾਲੇ ਹੋਈ ਸਿਆਸੀ ਜੰਗ

0
ਸਾਂਸਦ ਮਨੀਸ਼ ਤਿਵਾੜੀ ਤੇ ਸੁਨੀਲ ਜਾਖੜ ਵਿਚਾਲੇ ਹੋਈ ਸਿਆਸੀ ਜੰਗ

ਚੰਡੀਗੜ੍ਹ, 7 ਫਰਵਰੀ, ਹ.ਬ. : ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਵਿਚਾਲੇ ਟਵੀਟ ਦੀ ਜੰਗ ਸ਼ੁਰੂ ਹੋ ਗਈ ਹੈ। ਇਹ ਜੰਗ ਅਡਾਨੀ ਗਰੁੱਪ ’ਤੇ ਹਿੰਡਨਬਰਗ ਰਿਪੋਰਟ ’ਤੇ ਆਧਾਰਿਤ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਲੇਖ ਤੋਂ ਬਾਅਦ ਸ਼ੁਰੂ ਹੋਈ। ਜਿਸ ’ਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਪਹਿਲਾ ਟਵੀਟ ਕੀਤਾ।
ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਵੰਡਿਆ ਹੋਇਆ ਘਰ ਹੈ। ਇਹ ਸਰਕਾਰ ’ਤੇ ਮਿਲੀਭੁਗਤ ਦਾ ਦੋਸ਼ ਲਗਾਉਦੀ ਹੈ, ਜਦੋਂ ਕਿ ਪਾਰਟੀ ਦੇ ਪੰਜਾਬ ਐਮਪੀ ਦੇ ਇੱਕ ਲੇਖ ਵਿੱਚ ਹਿੰਡਨਬਰਗ ਰਿਪੋਰਟ ਨੂੰ ਭਾਰਤ ਦੀ ਵਧ ਰਹੀ ਰਣਨੀਤਕ ਸ਼ਕਤੀ ਨੂੰ ਨੁਕਸਾਨ ਪਹੁੰਚਾਉਣ ਦੀ ਭੂ-ਰਾਜਨੀਤਿਕ ਸਾਜ਼ਿਸ਼ ਦੇ ਤੌਰ ’ਤੇ ਦੱਸਿਆ ਗਿਆ ਹੈ।