ਸਾਊਦੀ ਅਰਬ ਦੇ ਨੌਜਵਾਨ ਪਾਕਿਸਤਾਨੀ ਕੁੜੀਆਂ ਨਾਲ ਨਹੀਂ ਕਰਵਾ ਸਕਣਗੇ ਵਿਆਹ

ਰਿਆਦ, 20 ਮਾਰਚ, ਹ.ਬ. : ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹਵਾਈ ਜਹਾਜ਼ ਤੋਂ ਉਤਾਰਨ ਤੋਂ ਬਾਅਦ ਸਾਊਦੀ ਅਰਬ ਨੇ ਇੱਕ ਵਾਰ ਫੇਰ ਔਕਾਤ ਦਿਖਾ ਦਿੱਤੀ। ਸਾਊਦੀ ਅਰਬ ਨੇ ਇਸ ਵਾਰ ਪਾਕਿਸਤਾਨ ਦੀ ਹੋਂਦ ਨੂੰ ਲੈ ਕੇ ਹੀ ਸਵਾਲ ਖੜ੍ਹੇ ਕੀਤੇ ਹਨ। ਇੱਕ ਤਰ੍ਹਾਂ ਨਾਲ ਕਹਿ ਸਕਦੇ ਹਨ ਕਿ ਸਾਊਦੀ ਅਰਬ ਦੀ ਨਜ਼ਰਾਂ ਵਿਚ ਪਾਕਿਸਤਾਨ ਅਛੂਤ ਮੁਲਕ ਹੈ। ਖੁਦ ਨੂੰ ਮੁਸਲਮਾਨਾਂ ਦਾ ਨਵਾਂ ਕਪਤਾਨ ਬਣਾਉਣ ’ਤੇ ਤੁਲੇ ਇਮਰਾਨ ਖ਼ਾਨ ਨੂੰ ਸਾਊਦੀ ਅਰਬ ਨੇ ਮੁੜ ਤੋਂ ਦੁਤਕਾਰ ਦਿੱਤਾ ਅਤੇ ਅਪਣੇ ਦੇਸ਼ ਦੇ ਨੌਜਵਾਨਾਂ ਨੂੰ ਕਿਹਾ ਕਿ ਉਹ ਪਾਕਿਸਤਾਨੀ ਕੁੜੀਆਂ ਨਾਲ ਵਿਆਹ ਨਾ ਕਰਾਉਣ। ਬਕਾਇਦਾ ਇਸ ਦੇ ਲਈ ਸਾਊਦੀ ਅਰਬ ਵਿਚ ਕਾਨੂੰਨ ਵੀ ਬਣਾ ਦਿੱਤਾ ਗਿਆ ਹੈ ਜਿਸ ਵਿਚ ਸਾਫ ਤੌਰ ’ਤ ਕਿਹਾ ਗਿਆ ਹੈ ਕਿ ਸਾਊਦੀ ਅਰਬ ਦੇ ਨੌਜਵਾਨ, ਪਾਕਿਸਤਾਨ ਦੀ ਕੁੜੀਆਂ ਨਾਲ ਵਿਆਹ ਨਹੀਂ ਕਰਵਾ ਸਕਦੇ।
ਸਾਊਦੀ ਅਰਬ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ ’ਤੇ ਵਾਰ ਵਾਰ ਜ਼ਲੀਲ ਕਰਦਾ ਰਹਿੰਦਾ ਹੈ। ਪਹਿਲਾਂ ਸਾਊਦੀ ਕਰਾਊਨ ਪ੍ਰਿੰਸ ਬਿਨ ਸਲਮਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪਣੇ ਜਹਾਜ਼ ਤੋਂ ਵਿਚ ਰਸਤੇ ਵਿਚ ਹੀ ਉਤਾਰ ਦਿੱਤਾ ਸੀ। ਜਿਸ ਨੂੰ ਪਾਕਿਸਤਾਨ ਨੂੰ ਦਿੱਤਾ ਗਿਆ ਕਰਜ਼ਾ 3 ਬਿਲੀਅਨ ਡਾਲਰ ਤੁਰੰਤ ਵਾਪਸ ਕਰਨ ਲਈ ਕਿਹਾ ਸੀ ਫੇਰ ਪਾਕਿਸਤਾਨ ਨੇ ਚੀਨ ਤੋਂ ਕਰਜ਼ਾ ਲੈ ਕੇ ਦਿੱਤਾ ਸੀ। ਹੁਣ ਸਾਊਦੀ ਅਰਬ ਨੇ ਕਿਹਾ ਕਿ ਉਸ ਦੇ ਨੌਜਵਾਨ ਪਾਕਿਸਤਾਨੀ ਕੁੜੀਆਂ ਨਾਲ ਵਿਆਹ ਨਹੀਂ ਕਰ ਸਕਦੇ।

Video Ad
Video Ad