ਸਾਊਦੀ ਅਰਬ ਨੇ ਭਾਰਤ ਸਣੇ ਤੁਰਕੀ ਤੇ ਇਥੋਪੀਆ ਦੇ ਲਈ ਕੋਰੋਨਾ ਪਾਬੰਦੀਆਂ ਹਟਾਈਆਂ

ਰਿਆਦ, 21 ਜੂਨ, ਹ.ਬ. : ਸਾਊਦੀ ਅਰਬ ਨੇ ਭਾਰਤ ਸਣੇ ਤੁਰਕੀ, ਇਥੋਪੀਆ ਅਤੇ ਵਿਅਤਨਾਮ ਦੀ ਯਾਤਰਾ ਕਰਨ ਵਾਲੇ ਅਪਣੇ ਨਾਗਰਿਕਾਂ ’ਤੇ ਕੋਰੋਨਾ ਯਾਤਰਾ ਪਾਬੰਦੀਆਂ ਹਟਾ ਦਿੱਤੀਆਂ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਦੇਸ਼ ਨੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਲਗਾਈ ਪਾਬੰਦੀਆਂ ਹਟਾ ਦਿੱਤੀਆਂ, ਜਿਸ ਵਿਚ ਘਰ ਦੇ ਅੰਦਰ ਮਾਸਕ ਪਹਿਨਣਾ ਵੀ ਸ਼ਾਮਲ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ, ਸਾਊਦੀ ਅਰਬ ਨੇ ਕੋਰੋਨਾ ਵਾਇਰਸ ਨਾਲ ਜੁੜੀ ਸਾਰੀ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਸੀ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਪਾਬੰਦੀਆਂ ਲਗਾਈਆਂ ਗਈਆਂ ਸਨ। ਸਾਊਦੀ ਪ੍ਰੈਸ ਏਜੰਸੀ ਨੇ ਗ੍ਰਹਿ ਮੰਤਰਾਲੇ ਵਲੋਂ ਜਾਰੀ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਬੰਦ ਜਗ੍ਹਾ ’ਤੇ ਮਾਸਕ ਲਾਉਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਲੋਕਾਂ ਨੂੰ ਘਰਾਂ ਅੰਦਰ ਮਾਸਕ ਲਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਸਾਊਦੀ ਅਰਬ ਵਿਚ ਰਹਿਣ ਵਾਲੇ ਭਾਰਤੀਆਂ ਸਣੇ ਸਾਰਿਆਂ ਦੇ ਲਈ ਇਹ ਇੱਕ ਰਾਹਤ ਹੈ।
ਹਾਲਾਂਕਿ ਆਦੇਸ਼ ਵਿਚ ਕਿਹਾ ਗਿਆ ਕਿ ਮੱਕਾ ਵਿਚ ਮਸਜਿਦ ਅਤੇ ਮਦੀਨਾ ਵਿਚ ਪੈਗੰਬਰ ਦੀ ਮਸਜਿਦ ਵਿਚ ਮਾਸਕ ਪਹਿਨਣਾ ਹੋਵੇਗਾ। ਜਵਾਈ ਜਹਾਜ਼, ਜਨਤਕ ਟਰਾਂਸਪੋਰਟ ਅਤੇ ਕਿਸੇ ਵੀ ਸਰਗਰਮੀ ਵਿਚ ਸ਼ਾਮਲ ਹੋਣ ਲਈ ਵੈਕਸੀਨੇਸ਼ਨ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ।
ਆਦੇਸ਼ ਵਿਚ ਇਹ ਵੀ ਕਿਹਾ ਗਿਆ ਕਿ ਜੋ ਨਾਗਰਿਕ ਸਾਊਦੀ ਅਰਬ ਛੱਡਣਾ ਚਾਹੁੰਦੇ ਹਨ ਉਨ੍ਹਾਂ ਤਿੰਨ ਦੀ ਜਗ੍ਹਾ ਅੱਠ ਮਹੀਨੇ ਤੋਂ ਬਾਅਦ ਤੀਜੀ ਬੂਸਟਰ ਖੁਰਾਕ ਲੈਣਾ ਹੋਵੇਗੀ। ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਹਜ ਯਾਤਰਾ ਪੂਰੀ ਤਰ੍ਹਾਂ ਬੰਦ ਸੀ। ਜਿਸ ਕਾਰਨ ਹਰ ਸਾਲ ਸਾਊਦੀ ਅਰਬ ਨੂੰ 12 ਬਿਲੀਅਨ ਡਾਲਰ ਦਾ ਘਾਟਾ ਹੋਇਆ ਹੈ।

Video Ad
Video Ad