Home ਤਾਜ਼ਾ ਖਬਰਾਂ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਵਿਜੀਲੈਂਸ ਸਾਹਮਣੇ ਹੋਏ ਪੇਸ਼

ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਵਿਜੀਲੈਂਸ ਸਾਹਮਣੇ ਹੋਏ ਪੇਸ਼

0
ਸਾਬਕਾ ਉਪ ਮੁੱਖ ਮੰਤਰੀ ਓਪੀ  ਸੋਨੀ ਵਿਜੀਲੈਂਸ ਸਾਹਮਣੇ ਹੋਏ ਪੇਸ਼

ਜਲੰਧਰ, 29 ਨਵੰਬਰ, ਹ.ਬ. : ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਬਿਓਰੋ ਵਲੋਂ ਜਾਰੀ ਸੰਮਨ ਤੋਂ ਬਾਅਦ ਅਪਣਾ ਪੱਖ ਰੱਖਣ ਲਈ ਅੰਮ੍ਰਿਤਸਰ ਐਸਐਸਪੀ ਵਿਜੀਲੈਂਸ ਬਿਓਰੋ ਵਿਚ ਪੇਸ਼ ਹੋਏ। ਜਿੱਥੇ ਉਨ੍ਹਾਂ ਕੋਲੋਂ ਤਕਰੀਬਨ 2 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਪੁੱਛਗਿੱਛ ਤੋਂ ਬਾਅਦ ਬਾਹਰ ਨਿਕਲੇ ਸੋਨੀ ਨੇ ਕਿਹਾ ਕਿ ਉਨ੍ਹਾਂ ਕੋਲੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਬਾਰੇ ਵਿਚ ਸਵਾਲ ਪੁੱਛੇ ਗਏ ਲੇਕਿਨ ਉਨ੍ਹਾਂ ਦਾ ਜਵਾਬ ਉਹੀ ਹੈ, ਜੋ ਉਨ੍ਹਾਂ ਨੇ ਚੋਣ ਕਮਿਸ਼ਨ ਦੇ ਸਾਹਮਣੇ ਐਫੇਡੇਵਿਟ ਜਮ੍ਹਾ ਕਰਵਾਇਆ ਸੀ।

ਗੌਰਤਲਬ ਹੈ ਕਿ ਸਾਬਕਾ ਕਾਂਗਰਸੀ ਮੰਤਰੀਆਂ ਤੋਂ ਬਾਅਦ ਹੁਣ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਬਿਓਰੋ ਦੀ ਰਡਾਰ ’ਤੇ ਆ ਚੁੱਕੇ ਹਨ। ਬੀਤੇ ਦਿਨੀਂ ਹੀ ਵਿਜੀਲੈਂਸ ਵਿਭਾਗ ਦਾ ਨੋਟਿਸ ਸਾਬਕਾ ਡਿਪਟੀ ਸੀਐਮ ਦੇ ਰਾਣੀ ਕਾ ਬਾਗ ਸਥਿਤ ਘਰ ’ਤੇ ਪੁੱਜਿਆ। ਜਿਸ ਵਿਚ ਉਨ੍ਹਾਂ 25 ਨਵੰਬਰ ਨੂੰ ਐਸਐਸਪੀ ਵਿਜੀਲੈਂਸ ਆਫਿਸ ਪੇਸ਼ ਹੋਣ ਲਈ ਕਿਹਾ ਗਿਆ ਸੀ। ਲੇਕਿਨ ਉਨ੍ਹਾਂ ਨੇ ਰੁੱਝੇ ਹੋਣ ਅਤੇ ਸ਼ਹਿਰ ਦੇ ਬਾਹਰ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੇ ਕੁਝ ਦਿਨਾਂ ਦਾ ਸਮਾਂ ਮੰਗਿਆ ਸੀ।

ਓਪੀ ਸੋਨੀ ਨੇ ਪੁਛਗਿੱਛ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਵਿਜੀਲੈਂਸ ਤੋਂ ਸੰਮਨ ਰਿਸੀਵ ਹੋਇਆ ਸੀ ਅਤੇ ਅੱਜ ਉਹ ਉਸੇ ਦਾ ਜਵਾਬ ਦੇਣ ਇੱਥੇ ਪੁੱਜੇ। ਉਨ੍ਹਾਂ ਕੋਲੋਂ ਆਮਦਨ ਅਤੇ ਜਾਇਦਾਦ ਦੇ ਬਾਰੇ ਵਿਚ ਪੁਛਿਆ ਗਿਆ। ਉਨ੍ਹਾਂ ਨੇ ਹਰ ਪੰਜ ਸਾਲ ਤੋਂ ਬਾਅਦ ਚੋਣ ਕਮਿਸ਼ਨ ਨੂੰ ਦਿੱਤੇ ਗਏ ਐਫੇਡੇਵਿਟ ਦੇ ਆਧਾਰ ’ਤੇ ਅਪਣੀ ਪਾਰਟੀ ਦੀ ਡਿਟੇਲਸ ਦਿੱਤੀ ਹੈ ਅਤੇ ਉਹੀ ਉਨ੍ਹਾਂ ਦੀ ਪ੍ਰਾਪਰਟੀ ਵੀ ਹੈ। ਵਿਜੀਲੈਂਸ ਨੇ ਉਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਹੈ ਅਤੇ ਉਹ ਜਦ ਵੀ ਬੁਲਾਉਣਗੇ ਤਾਂ ਮੈਂ ਆਵਾਂਗਾ। ਵਿਜੀਲੈਂਸ ਦੀ ਜਾਂਚ ਵਿਚ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ।