ਸਿਮਰਜੀਤ ਬੈਂਸ ਦਾ ਕਰੀਬੀ ਗੁਰਪ੍ਰੀਤ ਖੁਰਾਨਾ ਗ੍ਰਿਫਤਾਰ

ਲੁਧਿਆਣਾ, 25 ਨਵੰਬਰ, ਹ.ਬ. : ਪੰਜਾਬ ਦੇ ਲੁਧਿਆਣਾ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਕਰੀਬੀ ਸਾਬਕਾ ਕੌਂਸਲਰ ਗੁਰਪ੍ਰੀਤ ਖੁਰਾਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਖੁਰਾਨਾ ਨੂੰ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਦੇਰ ਰਾਤ ਸੁਭਾਨੀ ਬਿਲਡਿੰਗ ਤੋਂ ਫੜਿਆ। ਖੁਰਾਨਾ ’ਤੇ 9 ਮਹੀਨੇ ਪੁਰਾਣੇ ਚੋਣ ਹਿੰਸਾ ਦੇ ਮਾਮਲੇ ਵਿਚ ਸ਼ਾਮਲ ਹੋਣ ਦਾ ਕੇਸ ਦਰਜ ਹੈ।
ਗ੍ਰਿਫਤਾਰ ਕੀਤੇ ਗਏ ਹੋਰ ਮੁਲਜ਼ਮ ਦੀ ਪਛਾਣ ਰਾਜਿੰਦਰ ਸਿੰਘ ਉਰਫ ਰਾਜਾ ਫਿਲੌਰ ਦੇ ਰੂਪ ਵਿਚ ਹੋਈ। ਮੁਲਜ਼ਮਾਂ ਨੁੂੰ ਥਾਣਾ ਸ਼ਿਮਲਾਪੁਰੀ ਲੈ ਜਾਇਆ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 7 ਫਰਵਰੀ ਨੂੰ ਬੈਂਸ ਅਤੇ ਉਨ੍ਹਾਂ ਦੇ ਕੱਟੜ ਵਿਰੋਧੀ ਕਾਂਗਰਸ ਦੇ ਕਮਲਜੀਤ ਕੜਵਾਲ ਦੇ ਸਮਰਥਕ ਕਥਿਤ ਤੌਰ ’ਤੇ ਆਤਮ ਨਗਰ ਚੋਣ ਖੇਤਰ ਵਿਚ ਲੜ ਪਏ ਸੀ।

Video Ad
Video Ad