Home ਤਾਜ਼ਾ ਖਬਰਾਂ ਸਿਰਸਾ ’ਚ ਬਦਮਾਸ਼ਾਂ ਨੇ ਦੋ ਨੌਜਵਾਨਾਂ ਨੂੰ ਮਾਰੀ ਗੋਲੀ

ਸਿਰਸਾ ’ਚ ਬਦਮਾਸ਼ਾਂ ਨੇ ਦੋ ਨੌਜਵਾਨਾਂ ਨੂੰ ਮਾਰੀ ਗੋਲੀ

0
ਸਿਰਸਾ ’ਚ ਬਦਮਾਸ਼ਾਂ ਨੇ ਦੋ ਨੌਜਵਾਨਾਂ ਨੂੰ ਮਾਰੀ ਗੋਲੀ

ਹਿਸਾਰ, 26 ਜਨਵਰੀ, ਹ.ਬ. : ਹਰਿਆਣਾ ’ਚ ਸਿਰਸਾ ਦੇ ਨੌਹਰੀਆ ਬਾਜ਼ਾਰ ’ਚ 3 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ 2 ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੋਵਾਂ ਨੌਜਵਾਨਾਂ ਨੂੰ ਹਿਸਾਰ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਬੁੱਧਵਾਰ ਸ਼ਾਮ ਕਰੀਬ 7 ਵਜੇ ਵਾਪਰੀ। ਜ਼ਖ਼ਮੀ ਦਾ ਇੱਕ ਰਿਸ਼ਤੇਦਾਰ ਮਿਰਚੀ ਜੇਲ੍ਹ ਵਿੱਚ ਬੰਦ ਹੈ। ਨੌਜਵਾਨਾਂ ਨੂੰ ਗੋਲੀ ਮਾਰਨ ਦੇ ਮਾਮਲੇ ਨੂੰ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਜ਼ਖਮੀ ਨੌਜਵਾਨਾਂ ਦੀ ਪਛਾਣ ਮੋਨੂੰ ਅਤੇ ਦੀਪ ਚੰਦ ਵਜੋਂ ਹੋਈ ਹੈ। ਮੋਨੂੰ ਦੀ ਪਿੱਠ ’ਤੇ ਦੀਪਚੰਦ ਦੇ ਪੱਟ ’ਚ ਗੋਲੀ ਲੱਗੀ ਹੈ। ਦੋਵੇਂ ਨੌਹਰੀਆ ਬਾਜ਼ਾਰ ’ਚ ਮਸਜਿਦ ਕੋਲ ਗਲੀ ’ਤੇ ਸੈਰ ਕਰ ਰਹੇ ਸਨ। ਉਸੇ ਸਮੇਂ ਬਾਈਕ ’ਤੇ ਸਵਾਰ 3 ਨੌਜਵਾਨ ਆਏ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਦਾ ਨਾਮ ਅਮਨ ਸੀ। ਅਮਨ ਨੇ ਦੋਵਾਂ ’ਤੇ 3 ਗੋਲੀਆਂ ਚਲਾਈਆਂ।