Home ਤਾਜ਼ਾ ਖਬਰਾਂ ਸਿਰਸਾ ਵਿਚ ਦੋ ਬਦਮਾਸ਼ਾਂ ਨੂੰ ਗੋਲੀਆਂ ਨਾਲ ਭੁੰਨਿਆ

ਸਿਰਸਾ ਵਿਚ ਦੋ ਬਦਮਾਸ਼ਾਂ ਨੂੰ ਗੋਲੀਆਂ ਨਾਲ ਭੁੰਨਿਆ

0
ਸਿਰਸਾ ਵਿਚ ਦੋ ਬਦਮਾਸ਼ਾਂ ਨੂੰ ਗੋਲੀਆਂ ਨਾਲ ਭੁੰਨਿਆ

ਸਿਰਸਾ, 17 ਜਨਵਰੀ, ਹ.ਬ. : ਹਰਿਆਣਾ ਦੇ ਸਿਰਸਾ ਵਿਚ ਮੰਡੀ ਕਾਲਾਂਵਾਲੀ ’ਚ ਸੋਮਵਾਰ ਦੁਪਹਿਰ ਨੂੰ ਇਕ ਗੱਡੀ ’ਚ ਆਏ ਕੁਝ ਲੋਕਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਦੋ ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿੱਚ ਕਾਲਾਂਵਾਲੀ ਨਿਵਾਸੀ ਦੀਪਕ ਪੁੱਤਰ ਸੀਤਾਰਾਮ ਅਤੇ ਦੀਪੂ ਪੁੱਤਰ ਇਕਬਾਲ ਸਿੰਘ ਸ਼ਾਮਲ ਹਨ। ਇਨ੍ਹਾਂ ਦੋਵਾਂ ’ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਮਾਮਲਾ ਗੈਂਗ ਵਾਰ ਦਾ ਦੱਸਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਸਿਰਸਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਕਰੀਬ 3.30 ਵਜੇ ਕਸਬਾ ਕਾਲਾਂਵਾਲੀ ਦੇ ਦੇਸੂਮਲਕਾਣਾ ਰੋਡ ’ਤੇ ਇਕ ਸਕਾਰਪੀਓ ਗੱਡੀ ’ਤੇ ਸਵਾਰ ਕੁਝ ਵਿਅਕਤੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਗੱਡੀ ਵਿੱਚ ਦੀਪੂ, ਦੀਪਕ, ਕਾਲਾ ਅਤੇ ਜੱਗਾ ਵਾਸੀ ਕਾਲਾਂਵਾਲੀ ਸਵਾਰ ਸਨ ਅਤੇ ਉਹ ਕਾਲਾਂਵਾਲੀ ਮੰਡੀ ਤੋਂ ਜਾਖੂ ਵੱਲ ਜਾ ਰਹੇ ਸਨ। ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀ ਲੱਗਣ ਨਾਲ ਦੀਪਕ ਅਤੇ ਦੀਪੂ ਦੀ ਮੌਤ ਹੋ ਗਈ। ਜਦਕਿ ਕਾਲਾ ਅਤੇ ਜੱਗਾ ਜ਼ਖਮੀ ਹੋ ਗਏ। ਜਖਮੀ ਕਾਲਾ ਅਤੇ ਜੱਗੇ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਸਿਰਸਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।