
ਹਿਸਾਰ, 20 ਜਨਵਰੀ, ਹ.ਬ. : ਹਰਿਆਣਾ ਦੇ ਸਿਰਸਾ ਵਿਖੇ ਕਾਲਾਂਵਾਲੀ ’ਚ ਜੱਗਾ ਗੈਂਗਸਟਰ ਤੇ ਪੁਲਿਸ ਦਾ ਮੁਕਾਬਲਾ ਹੋਇਆ ਸ਼ਾਮ 6.30 ਵਜੇ ਹੋਏ ਇਸ ਮੁਕਾਬਲੇ ਵਿੱਚ ਸਿਰਸਾ ਪੁਲਿਸ ਨੇ ਜੱਗਾ ਤਖ਼ਤਮਲ ਦੇ ਇੱਕ ਸਾਥੀ ਬਲਕਾਰ ਸਿੰਘ ਉਰਫ਼ ਜਗਤਾਰ ਨੂੰ ਫੜ ਲਿਆ। ਉਸ ਦੇ ਗੋਡੇ ਵਿੱਚ ਗੋਲੀ ਲੱਗੀ ਸੀ। ਸੀਆਈਏ ਡੱਬਵਾਲੀ ਨੇ ਉਸ ਨੂੰ ਫੜ ਲਿਆ ਅਤੇ ਇਲਾਜ ਲਈ ਸਿਰਸਾ ਲੈ ਗਏ। ਇਹ ਮੁਕਾਬਲਾ ਕਾਲਾਂਵਾਲੀ ਦੇ ਤਖਤਮਾਲ ਅਤੇ ਤਾਊਆਨਾ ਰੋਡ ’ਤੇ ਹੋਇਆ।