ਸਿਹਤ ਮੰਤਰਾਲੇ ਨੂੰ ਸੋਨੂੰ ਸੂਦ ਦੀ ਅਪੀਲ – 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾਵੇ

ਮੁੰਬਈ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸਿਹਤ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਹ 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਟੀਕਾ ਲਗਾਉਣ ਦੀ ਮਨਜ਼ੂਰੀ ਦੇਣ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਭਾਰਤ ਸਰਕਾਰ ਦੀ ਸਿਹਤ ਮੰਤਰਾਲੇ ਨੂੰ ਟੈਗ ਕਰਦਿਆਂ ਲਿਖਿਆ, “ਕੇਸਾਂ ਦੀ ਗਿਣਤੀ ਵਧਣ ਨਾਲ ਹੀ ਬੱਚੇ ਵੀ ਵੱਡੀ ਗਿਣਤੀ ‘ਚ ਵਾਇਰਸ ਦੀ ਲਪੇਟ ‘ਚ ਆ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ 25 ਸਾਲ ਅਤੇ ਉਸ ਦੇ ਵੱਧ ਉਮਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਦੀ ਘੋਸ਼ਣਾ ਕੀਤੀ ਜਾਵੇ। ਮੇਰੇ ਕੋਲ ਆਏ ਜ਼ਿਆਦਾਤਰ ਮਾਮਲਿਆਂ ‘ਚ ਨੌਜਵਾਨ ਹਨ।”

Video Ad

ਕੋਵਿਡ-19 ਦੇ ਸੰਕਟ ਨੂੰ ਵੇਖਦਿਆਂ ਸੋਨੂੰ ਸੂਦ ਨੇ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਬੀਤੇ ਦਿਨੀਂ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ‘ਚ ਸੋਨੂੰ ਨੇ ਕੋਰੋਨਾ ਟੀਕਾ ਲਗਵਾਇਆ ਅਤੇ ਸੋਸ਼ਲ ਮੀਡੀਆ ਉੱਤੇ ਲਿਖਿਆ, “ਮੈਂ ਅੱਜ ਟੀਕਾ ਲਗਵਾ ਲਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਦੇਸ਼ ਨੂੰ ਟੀਕਾ ਲਗਵਾਇਆ ਜਾਵੇ। ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ‘ਸੰਜੀਵਨੀ’ ਸ਼ੁਰੂ ਹੋ ਗਈ ਹੈ, ਜੋ ਜਾਗਰੂਕਤਾ ਹੈ ਫ਼ੈਲਾਏਗੀ ਅਤੇ ਸਾਡੇ ਲੋਕਾਂ ਦਾ ਟੀਕਾਕਰਨ ਕਰਵਾਏਗੀ।”

ਟੀਕਾਕਰਨ ਮੁਹਿੰਮ ਸਬੰਧੀ ਸੋਨੂੰ ਸੂਦ ਨੇ ਕਿਹਾ ਕਿ ‘ਸੰਜੀਵਨੀ : ਏ ਸ਼ਾਟ ਆਫ਼ ਲਾਈਫ਼’ ਨਾਮ ਦੀ ਇਹ ਦੇਸ਼ ਦੀ ਸੱਭ ਤੋਂ ਵੱਡੀ ਮੁਫ਼ਤ ਵੈਕਸੀਨੇਸ਼ਨ ਡਰਾਈਵ ਲਾਂਚ ਕੀਤੀ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਲੋਕਾਂ ‘ਚ ਜਾਗਰੂਕਤਾ ਲਿਆਉਣ ਲਈ ਬਹੁਤ ਮਹੱਤਵਪੂਰਨ ਹੈ। ਉਹ ਹਾਲੇ ਵੀ ਇਸੇ ਸੋਚ ‘ਚ ਹਨ ਕਿ ਟੀਕਾ ਲਗਵਾਉਣਾ ਹੈ ਜਾਂ ਨਹੀਂ। ਪਰਿਵਾਰਕ ਮੈਂਬਰਾਂ ਨੂੰ ਆਪਣੇ ਬਜ਼ੁਰਗਾਂ ਨੂੰ ਟੀਕਾ ਲਗਵਾਉਣ ਲਈ ਭੇਜਣਾ ਚਾਹੀਦਾ ਹੈ। ਇਹ ਉਨ੍ਹਾਂ ਨੂੰ ਨੇੜਲੇ ਭਵਿੱਖ ‘ਚ ਬਚਣ ‘ਚ ਮਦਦ ਕਰੇਗਾ।

ਸੋਨੂੰ ਨੇ ਕਿਹਾ, “ਅਸੀਂ ਇਹ ਮੁਹਿੰਮ ਨੂੰ ਪੰਜਾਬ ਤੇ ਹੋਰ ਸੂਬਿਆਂ ਦੇ ਕਈ ਜ਼ਿਲ੍ਹਿਆਂ ਤੇ ਪਿੰਡਾਂ ‘ਚ ਕਰ ਰਹੇ ਹਾਂ। ਇਸ ਸਮੇਂ ਜਾਗਰੂਕਤਾ ਘੱਟ ਹੈ, ਲੋਕ ਅਜੇ ਵੀ ਹੈਰਾਨ ਹਨ ਕਿ ਕੀ ਟੀਕਾ ਲਗਵਾਉਣਾ ਹੈ ਜਾਂ ਨਹੀਂ। ਇਸ ਲਈ ਮੈਂ ਸਾਰਿਆਂ ਦੇ ਸਾਹਮਣੇ ਟੀਕਾ ਲਗਵਾਇਆ ਅਤੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਦੋ ਵਾਰ ਨਾ ਸੋਚੋ। ਸਾਨੂੰ ਬਹੁਤ ਸਾਰੇ ਕੈਂਪ ਲਗਾਉਣੇ ਪੈਣਗੇ। ਇਹ ਇਕ ਮੁਹਿੰਮ ਹੈ, ਜਿਸ ਰਾਹੀਂ ਅਸੀਂ ਜਾਗਰੂਕਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।”

Video Ad