Home ਦੁਨੀਆ ਸਿੰਗਾਪੁਰ ’ਚ ਸਜ਼ਾ ਕੱਟਣ ਤੋਂ ਬਾਅਦ ਭਾਰਤੀ ਟਰੱਕ ਡਰਾਈਵਰ ਨੂੰ ਵਾਪਸ ਭੇਜਿਆ ਜਾਵੇਗਾ

ਸਿੰਗਾਪੁਰ ’ਚ ਸਜ਼ਾ ਕੱਟਣ ਤੋਂ ਬਾਅਦ ਭਾਰਤੀ ਟਰੱਕ ਡਰਾਈਵਰ ਨੂੰ ਵਾਪਸ ਭੇਜਿਆ ਜਾਵੇਗਾ

0
ਸਿੰਗਾਪੁਰ ’ਚ  ਸਜ਼ਾ ਕੱਟਣ ਤੋਂ ਬਾਅਦ ਭਾਰਤੀ ਟਰੱਕ ਡਰਾਈਵਰ ਨੂੰ ਵਾਪਸ ਭੇਜਿਆ ਜਾਵੇਗਾ

ਸਿੰਗਾਪੁਰ, 31 ਮਾਰਚ, ਹ.ਬ. : ਸਿੰਗਾਪੁਰ ਵਿਚ ਟਰੱਕ ਡਰਾਈਵਰ ਦੇ ਤੌਰ ’ਤੇ ਕੰਮ ਕਰਨ ਵਾਲੇ Îਇੱਕ ਭਾਰਤੀ ਨੂੰ ਇੱਕ ਸੜਕ ਹਾਦਸੇ ਦੇ ਮਾਮਲੇ ਵਿਚ ਪੰਜ ਦਿਨ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ। 35 ਸਾਲਾ ਭਾਰਤੀ ਨਾਗਰਿਕ ਰਾਸੂ ਐਡਿਸ਼ਨ ਰਾਜਾ ਦੇ ਟਰੱਕ ਨਾਲ ਇੱਕ ਮੋਟਰ ਸਾਈਕਲ ਸਵਾਰ ਉਸ ਸਮੇਂ ਗੰਭੀਰ ਜ਼ਖਮੀ ਹੋ ਗਿਆ ਸੀ ਜਦ ਰਾਜਾ ਨੇ ਇੱਕ ਸਾਈਕਲ ਸਵਾਰ ਨੂੰ ਅਪਣੇ ਟਰੱਕ ਦੀ ਲਪੇਟ ਵਿਚ ਆਉਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਟੂਡੇ ਅਖਬਾਰ ਵਿਚ ਪ੍ਰਕਾਸ਼ਤ ਖ਼ਬਰ ਮੁਤਾਬਕ ਸੋਮਵਾਰ ਨੂੰ ਰਾਜਾ ਨੂੰ ਦੋ ਸਾਲ ਤੱਕ ਕੋਈ ਵੀ ਗੱਡੀ ਚਲਾਉਣ ਦੇ ਲਈ ਅਯੋਗ ਕਰਾਰ ਦਿੱਤਾ। ਰਾਜਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦਾ ਮੁਵਕਿਲ ਸਜ਼ਾ ਪੂਰੀ ਕਰਨ ਤੋਂ ਬਾਅਦ ਅਪਣੇ ਵਤਨ ਚਲਾ ਜਾਵੇਗਾ। ਅਦਾਲਤ ਨੇ ਰਾਜਾ ਨੂੰ 26 ਸਾਲਾ ਮਲੇਸ਼ਿਆਈ ਨਾਗਰਿਕ ਮੁਹੰਮਦ ਈਸਾ ਨੂੰ ਲਾਪਰਵਾਹੀ ਕਾਰਨ ਜ਼ਖਮੀ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਇਹ ਹਾਦਸਾ ਅੱਠ ਅਗਸਤ 2019 ਨੂੰ ਹੋਇਆ ਸੀ।