ਸਿੰਗਾਪੁਰ, 27 ਅਪ੍ਰੈਲ, ਹ.ਬ. : ਸਿੰਗਾਪੁਰ ਵਿੱਚ ਭਾਰਤੀ ਮੂਲ ਦੇ 73 ਸਾਲਾ ਵਿਅਕਤੀ ਨੂੰ ਛੇ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ, ਬਜ਼ੁਰਗ ਵਿਅਕਤੀ ’ਤੇ ਇਮੀਗ੍ਰੇਸ਼ਨ ਲਾਭ ਦਿਵਾਉਣ ਲਈ ਉਸ ਦੇ ਇੱਕ ਸਾਥੀ ਨੇ ਆਪਣੀ ਭਤੀਜੀ ਨਾਲ ਵਿਆਹ ਕਰਵਾਉਣ ਦਾ ਦੋਸ਼ ਹੈ। ਦਰਅਸਲ ਇਹ ਵਿਆਹ ਫਰਜ਼ੀ ਸੀ ਅਤੇ ਇਹ ਵਿਆਹ ਸਾਥੀ ਨੂੰ ਇਮੀਗ੍ਰੇਸ਼ਨ ਦਾ ਲਾਭ ਦੇਣ ਲਈ ਹੀ ਕੀਤਾ ਗਿਆ ਸੀ। ਅਦਾਲਤ ’ਚ ਦੋਸ਼ ਸਾਬਤ ਹੋਣ ’ਤੇ ਬਜ਼ੁਰਗ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਵਿਆਹ ਕਰਵਾਉਣ ਵਾਲਿਆਂ ਨੂੰ ਵੀ ਛੇ ਅਤੇ ਸੱਤ ਮਹੀਨੇ ਦੀ ਸਜ਼ਾ ਹੋਈ।