Home ਤਾਜ਼ਾ ਖਬਰਾਂ ਸਿੰਗੂਰ ‘ਚ ਰਵਿੰਦਰਨਾਥ ਭੱਟਾਚਾਰਿਆ ਨੂੰ ਭਾਜਪਾ ਉਮੀਦਵਾਰ ਬਣਾਏ ਜਾਣ ਦਾ ਵਿਰੋਧ

ਸਿੰਗੂਰ ‘ਚ ਰਵਿੰਦਰਨਾਥ ਭੱਟਾਚਾਰਿਆ ਨੂੰ ਭਾਜਪਾ ਉਮੀਦਵਾਰ ਬਣਾਏ ਜਾਣ ਦਾ ਵਿਰੋਧ

0
ਸਿੰਗੂਰ ‘ਚ ਰਵਿੰਦਰਨਾਥ ਭੱਟਾਚਾਰਿਆ ਨੂੰ ਭਾਜਪਾ ਉਮੀਦਵਾਰ ਬਣਾਏ ਜਾਣ ਦਾ ਵਿਰੋਧ

ਕੋਲਕਾਤਾ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ‘ਚ ਸਿੰਗੂਰ ਤੋਂ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਿਧਾਇਕ ਰਬਿੰਦਰਨਾਥ ਭੱਟਾਚਾਰੀਆ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਐਲਾਨ ਮਗਰੋਂ ਹੀ ਸਿੰਗੂਰ ਵਿਖੇ ਪਾਰਟੀ ਵਕਰਕਾਂ ਨੇ ਭਾਜਪਾ ਦੇ ਇਸ ਫ਼ੈਸਲਾ ਦੇ ਵਿਰੋਧ ਕਰਨ ਸ਼ੁਰੂ ਕਰ ਦਿੱਤਾ ਹੈ।
ਇਸ ਸਬੰਧੀ ਸਿੰਗੂਰ ਦੇ ਬੂੜਾਸ਼ਾਂਤੀ ਮੈਦਾਨ ‘ਚ ਮੰਚ ਬਣਾ ਕੇ ਭਾਜਪਾ ਦੀਆਂ ਮਹਿਲਾ ਵਰਕਰਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਭਾਜਪਾਈਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸੂਰਤ ‘ਚ ਭੱਟਾਚਾਰਿਆ ਨੂੰ ਆਪਣਾ ਉਮੀਦਵਾਰ ਨਹੀਂ ਮੰਨਣਗੇ।
ਮੰਚ ‘ਤੇ ਭੁੱਖ ਹੜਤਾਲ ਕਰ ਰਹੀ ਭਾਜਪਾ ਮਹਿਲਾ ਆਗੂ ਪੋਲੀ ਪਾਲ ਨੇ ਕਿਹਾ ਕਿ ਅਸੀਂ ਲੋਕ ਕਾਫੀ ਸਮੇਂ ਤੋਂ ਭਾਜਪਾ ਨਾਲ ਹਾਂ। ਪਾਰਟੀ ਆਗੂਆਂ ਨੇ ਤ੍ਰਿਣਮੂਲ ਕਾਂਗਰਸ ਦੇ ਜਾਸੂਸ ਰਵਿੰਦਰਨਾਥ ਭੱਟਾਚਾਰਿਆ ਨੂੰ ਸਿੰਗੂਰ ਸੀਟ ਤੋਂ ਉਮੀਦਵਾਰ ਕਿਉਂ ਬਣਾਇਆ ਹੈ, ਇਹ ਗੱਲ ਸਾਨੂੰ ਸਮਝ ਨਹੀਂ ਆਈ। ਜਦੋਂ ਤਕ ਉਨ੍ਹਾਂ ਦਾ ਨਾਮ ਹਟਾ ਕੇ ਕਿਸੇ ਹੋਰ ਨੂੰ ਉਮੀਦਵਾਰ ਨਹੀਂ ਬਣਾਇਆ ਜਾਂਦਾ, ਉਦੋਂ ਤਕ ਅਸੀਂ ਭੁੱਖ ਹੜਤਾਲ ਜਾਰੀ ਰੱਖਾਂਗੇ। ਇਸ ਲਈ ਜੇ ਸਾਨੂੰ ਆਪਣੀ ਜਾਨ ਵੀ ਦੇਣੀ ਪਈ ਤਾਂ ਦੇਵਾਂਗੇ।
ਸੂਤਰਾਂ ਮੁਤਾਬਕ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਕੁਝ ਹੋਰ ਥਾਵਾਂ ‘ਤੇ ਵੀ ਸਥਾਨਕ ਵਰਕਰਾਂ ਦੀ ਨਾਰਾਜ਼ਗੀ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਸੂਬਾ ਇਕਾਈ ਨੂੰ ਇਸ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਲਈ ਕਿਹਾ ਹੈ। ਸੂਤਰਾਂ ਮੁਤਾਬਕ ਸੂਬਾ ਇਕਾਈ ਨੂੰ ਸਥਾਨਕ ਕਾਰਕੁੰਨਾਂ ਵੱਲੋਂ ਚੁੱਕੀਆਂ ਜਾ ਰਹੀਆਂ ਚਿੰਤਾਵਾਂ ਨੂੰ ਛੇਤੀ ਦੂਰ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ,ਕਿਉਂਕਿ ਉਨ੍ਹਾਂ ਦੇ ਗੁੱਸੇ ਨਾਲ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀਆਂ ਚੋਣ ਸੰਭਾਵਨਾਵਾਂ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ।