Home ਤਾਜ਼ਾ ਖਬਰਾਂ ਸਿੰਜਾਈ ਘੁਟਾਲਾ : ਸ਼ਰਣਜੀਤ ਢਿੱਲੋਂ ਤੇ ਆਈਏਐਸ ਸਰਵੇਸ਼ ਕੌਸ਼ਲ ਵਿਜੀਲੈਂਸ ਵਲੋਂ ਤਲਬ

ਸਿੰਜਾਈ ਘੁਟਾਲਾ : ਸ਼ਰਣਜੀਤ ਢਿੱਲੋਂ ਤੇ ਆਈਏਐਸ ਸਰਵੇਸ਼ ਕੌਸ਼ਲ ਵਿਜੀਲੈਂਸ ਵਲੋਂ ਤਲਬ

0
ਸਿੰਜਾਈ ਘੁਟਾਲਾ : ਸ਼ਰਣਜੀਤ ਢਿੱਲੋਂ ਤੇ ਆਈਏਐਸ ਸਰਵੇਸ਼ ਕੌਸ਼ਲ ਵਿਜੀਲੈਂਸ ਵਲੋਂ ਤਲਬ

ਜਲੰਧਰ, 29 ਨਵੰਬਰ, ਹ.ਬ. : ਪੰਜਾਬ ਦੇ 1200 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਵਿੱਚ ਵੱਡੀ ਕਾਰਵਾਈ ਦੀ ਤਿਆਰੀ ਹੈ। ਵਿਜੀਲੈਂਸ ਅਧਿਕਾਰੀਆਂ ਨੇ ਅੱਜ ਸਾਬਕਾ ਮੰਤਰੀ ਤੇ ਅਕਾਲੀ ਆਗੂ ਸ਼ਰਨਜੀਤ ਢਿੱਲੋਂ ਅਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਤਲਬ ਕੀਤਾ ਹੈ। ਸ਼ਰਨਜੀਤ ਸਿੰਘ ਢਿੱਲੋਂ ਅਤੇ ਜਨਮੇਜਾ ਸਿੰਘ ਸੇਖੋਂ, ਜੋ 2007-2012 ਅਤੇ 2012-2017 ਦਰਮਿਆਨ ਅਕਾਲੀ ਸਰਕਾਰ ਵਿੱਚ ਸਿੰਚਾਈ ਮੰਤਰੀ ਰਹੇ ਇਸ ਘੁਟਾਲੇ ਦੇ ਮੁੱਖ ਮੁਲਜ਼ਮ ਹਨ।
ਵਿਜੀਲੈਂਸ ਨੇ ਇਸ ਮਾਮਲੇ ਵਿੱਚ ਢਿੱਲੋਂ ਅਤੇ ਸੇਖੋਂ ਦੇ ਨਾਲ-ਨਾਲ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇ.ਬੀ.ਐਸ.ਸਿੱਧੂ ਅਤੇ ਸਾਬਕਾ ਸਕੱਤਰ ਕੇ.ਐਸ. ਪਨੂੰ ਦੇ ਖ਼ਿਲਾਫ਼ ਲੁਕਆਊਟ ਸਰਕੂਲਰ ਜਾਰੀ ਕਰ ਚੁੱਕੀ ਹੈ। ਇਨ੍ਹਾਂ ਲੋਕਾਂ ’ਤੇ ਇਕ ਠੇਕੇਦਾਰ ਤੋਂ ਰਿਸ਼ਵਤ ਲੈ ਕੇ ਸਿੰਚਾਈ ਵਿਭਾਗ ’ਚ 1200 ਕਰੋੜ ਰੁਪਏ ਦਾ ਕੰਮ ਕਰਵਾਉਣ ਦਾ ਦੋਸ਼ ਹੈ।