Home ਤਾਜ਼ਾ ਖਬਰਾਂ ਸਿੱਧੂ ਦੀ ਰਿਹਾਈ ਨਾ ਹੋਣ ’ਤੇ ਅਮਰੀਕਾ ਬੈਠੀ ਭੈਣ ਹੋਈ ਮਾਯੂਸ

ਸਿੱਧੂ ਦੀ ਰਿਹਾਈ ਨਾ ਹੋਣ ’ਤੇ ਅਮਰੀਕਾ ਬੈਠੀ ਭੈਣ ਹੋਈ ਮਾਯੂਸ

0
ਸਿੱਧੂ ਦੀ ਰਿਹਾਈ ਨਾ ਹੋਣ ’ਤੇ ਅਮਰੀਕਾ ਬੈਠੀ ਭੈਣ ਹੋਈ ਮਾਯੂਸ

ਜਲੰਧਰ, 27 ਜਨਵਰੀ, ਹ.ਬ. : ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ’ਤੇ ਗੰਭੀਰ ਦੋਸ਼ ਲਗਾਉਣ ਵਾਲੀ ਉਨ੍ਹਾਂ ਦੀ ਅਮਰੀਕਾ ਵਿਚ ਰਹਿਣ ਵਾਲੀ ਭੈਣ ਸੁਮਨ ਤੂਰ ਨੇ ਮੁੜ ਸੋਸ਼ਲ ਮੀਡੀਆ ’ਤੇ ਆਪਣੀ ਵੀਡੀਓ ਜਾਰੀ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਤੋਂ ਰਿਹਾਅ ਨਾ ਕੀਤੇ ਜਾਣ ’ਤੇ ਚਿੰਤਾ ਪ੍ਰਗਟਾਈ ਹੈ। ਭੈਣ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਸਿੱਧੂ ਦੇ ਜੇਲ੍ਹ ਤੋਂ ਬਾਹਰ ਨਾ ਆਉਣ ’ਤੇ ਉਹ ਬਹੁਤ ਨਿਰਾਸ਼ ਹੈ।
ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਨੇ ਅਪਣੇ ਵੀਡੀਓ ਵਿਚ ਕਿਹਾ ਹੈ ਕਿ ਜਦੋਂ ਉਹ ਸਵੇਰੇ ਉੱਠੀ ਤਾਂ ਉਹ ਗਦਗਦ ਸੀ ਕਿ ਅੱਜ ਉ ਸ ਦਾ ਭਰਾ ਜੇਲ੍ਹ ਤੋਂ ਬਾਹਰ ਆ ਜਾਵੇਗਾ। ਉਸ ਦੀ ਫੋਟੋ ਅਖਬਾਰਾਂ ਵਿੱਚ ਛਪੀ ਹੋਵੇਗੀ। ਉਸ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਉਹ ਆਪਣੇ ਪਰਿਵਾਰ ਨਾਲ ਬੈਠੇਗਾ। ਪਰ ਸਵੇਰੇ ਜਦੋਂ ਉਸ ਨੇ ਖ਼ਬਰ ਦੇਖੀ ਤਾਂ ਇਹ ਪੜ੍ਹ ਕੇ ਨਿਰਾਸ਼ ਹੋ ਗਈ ਕਿ ਉਸ ਦਾ ਭਰਾ ਜੇਲ੍ਹ ਤੋਂ ਰਿਹਾਅ ਨਹੀਂ ਹੋਇਆ।