Home ਤਾਜ਼ਾ ਖਬਰਾਂ ਸਿੱਧੂ ਦੀ ਰਿਹਾਈ ਬਾਰੇ ਭੰਬਲਭੂਸਾ ਬਰਕਰਾਰ

ਸਿੱਧੂ ਦੀ ਰਿਹਾਈ ਬਾਰੇ ਭੰਬਲਭੂਸਾ ਬਰਕਰਾਰ

0
ਸਿੱਧੂ ਦੀ ਰਿਹਾਈ ਬਾਰੇ ਭੰਬਲਭੂਸਾ ਬਰਕਰਾਰ

ਚੰਡੀਗੜ੍ਹ, 26 ਜਨਵਰੀ, ਹ.ਬ. : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਲਦ ਹੀ ਜੇਲ੍ਹ ਤੋਂ ਰਿਹਾਅ ਹੋ ਸਕਦੇ ਹਨ। ਉਨ੍ਹਾਂ ਦੀ ਟੀਮ ਨੇ ਨਵਜੋਤ ਸਿੱਧੂ ਦੇ ਵੈਰੀਫਾਈਡ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਹ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਰੂਟ ਮੈਪ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤਰੀਕੇ ਨਾਲ ਸਿੱਧੂ ਪਟਿਆਲਾ ਜੇਲ੍ਹ ਤੋਂ ਘਰ ਘਰ ਪਹੁੰਚਣਗੇ। ਇਸ ਰੂਟ ਪਲਾਨ ਨੂੰ ਟੀਮ ਸਿੱਧੂ ਵੱਲੋਂ ਜਾਰੀ ਕੀਤਾ ਗਿਆ ਹੈ। ਨਵਜੋਤ ਸਿੱਧੂ ਸੈਂਟਰਲ ਜੇਲ੍ਹ ਤੋਂ ਨਿਕਲ ਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਾਣਗੇ। ਇਸ ਤੋਂ ਬਾਅਦ ਖੰਡਾ ਚੌਂਕ ਤੋਂ ਲੀਲਾ ਭਵਨ, ਫੁਹਾਰਾ ਚੌਂਕ ਤੋਂ ਹੁੰਦਾ ਹੋਇਆ ਸ਼ੇਰਾਂ ਵਾਲੇ ਗੇਟ ਨੇੜੇ ਉਨ੍ਹਾਂ ਦੇ ਘਰ ਪਹੁੰਚੇਗਾ। ਸਿੱਧੂ ਦੀ 26 ਜਨਵਰੀ ਨੂੰ ਰਿਹਾਈ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਹੈ ਪਰ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਹੈ। ਸੂਤਰਾਂ ਮੁਤਾਬਕ ਸਰਕਾਰ 26 ਜਨਵਰੀ ਨੂੰ 51 ਕੈਦੀਆਂ ਨੂੰ ਰਿਹਾਅ ਕਰ ਸਕਦੀ ਹੈ, ਜਿਸ ਵਿਚ ਸਿੱਧੂ ਦਾ ਨਾਂ ਵੀ ਆ ਸਕਦਾ ਹੈ। ਹਾਲਾਂਕਿ ਇਹ ਸੂਚੀ ਅਜੇ ਜਨਤਕ ਨਹੀਂ ਕੀਤੀ ਗਈ ਹੈ।