
ਅੰਮ੍ਰਿਤਸਰ,13 ਫ਼ਰਵਰੀ, ਹ.ਬ. : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਿਲ ਦੀ ਬਿਮਾਰੀ ਦਾ ਇਲਾਜ ਕਰਵਾਉਣ ਤੋਂ ਬਾਅਦ ਐਤਵਾਰ ਨੂੰ ਪਿੰਡ ਮੂਸੇ ਦੀ ਹਵੇਲੀ ’ਚ ਲੋਕਾਂ ਨੂੰ ਮਿਲੇ । ਪਰ ਇਕ ਵਾਰ ਫਿਰ ਉਨ੍ਹਾਂ ਦਾ ਗੁੱਸਾ ਪੰਜਾਬ ਸਰਕਾਰ ’ਤੇ ਉਤਰ ਆਇਆ ਹੈ। ਉਸ ਨੇ ਕਿਹਾ ਮੈਂ ਸਿੱਧੂ ਮੂਸੇਵਾਲਾ ਦੀ ਗੋਲੀਆਂ ਲੱਗੀ ਤਸਵੀਰ ਲੈ ਕੇ ਥਾਰ ’ਚ ਸੜਕਾਂ ’ਤੇ ਘੁੰਮਾਂਗਾ। ਉਹ ਗੋਲੀਆਂ ਲੱਗੀ ਤਸਵੀਰ ਲੈ ਕੇ ਉਸੇ ਹੀ ਥਾਰ ਵਿੱਚ ਘੁੰਮਣਗੇ ਅਤੇ ਲੋਕਾਂ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਦੱਸਣਗੇ। ਜੇਕਰ ਪੰਜਾਬ ਦੀ ਕਾਨੂੰਨ ਵਿਵਸਥਾ ਇੰਨੀ ਵਧੀਆ ਹੈ ਤਾਂ ਭਗਵੰਤ ਮਾਨ ਨੇ ਆਪਣੀ ਪਤਨੀ ਨੂੰ 40-40 ਗੰਨਮੈਨ ਅਤੇ ਜੈਮਰ ਕਿਉਂ ਦਿੱਤੇ ਹਨ।