
ਮੂਸੇਵਾਲਾ ਨੂੰ ਮਾਰਨ ਲਈ ਗੋਲਡੀ ਬਰਾੜ ਨੇ 9 ਸ਼ੂਟਰ ਕੀਤੇ ਸੀ ਤਿਆਰ
3 ਜਣਿਆ ਨੂੰ ਆਖਰੀ ਸਮੇਂ ’ਚ ਵਾਪਸ ਬੁਲਾਇਆ
ਚੰਡੀਗੜ੍ਹ, 1 ਅਗਸਤ, ਹ.ਬ. : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ 6 ਨਹੀਂ ਬਲਕਿ 9 ਸ਼ਾਰਪ ਸ਼ੂਟਰਸ ਤਿਆਰ ਕੀਤੇ ਗਏ ਸੀ। ਇਨ੍ਹਾਂ ਵਿਚ ਮਨਦੀਪ ਸਿੰਘ ਉਰਫ ਤੂਫਾਨ ਬਟਾਲਾ, ਮਨਪ੍ਰੀਤ ਸਿੰਘ ਉਰਫ ਮਨੀ ਰਈਆ ਅਤੇ ਇਕ ਹੋਰ ਸ਼ੂਟਰ ਸ਼ਾਮਲ ਸੀ। ਇਹ ਤਿੰਨੋਂ ਮੂਸੇਵਾਲਾ ਦੀ ਰੇਕੀ ਵਿਚ ਵੀ ਸ਼ਾਮਲ ਸੀ। 29 ਮਈ ਨੂੰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਨ੍ਹਾਂ ਕਤਲ ਦੇ ਕੋਰੋਲਾ ਮਾਡਿਊਲ ਵਿਚ ਸ਼ਾਮਲ ਕੀਤਾ ਗਿਆ ਸੀ। ਗੋਲਡੀ ਨੇ ਉਨ੍ਹਾਂ ਕਿਹਾ ਸੀ ਕਿ ਉਹ ਮੂਸੇਵਾਲਾ ਦੇ ਕਤਲ ਲਈ ਜਗਰੂਪ ਸਿੰਘ ਅਤੇ ਮਨਪ੍ਰੀਤ ਮਨੂੰ ਦੇ ਨਾਲ ਜਾਣਗੇ।
ਇਸ ਤੋਂ ਬਾਅਦ ਅਚਾਨਕ ਕਤਲ ਤੋਂ ਇੱਕ ਦਿਨ ਪਹਿਲਾਂ 28 ਮਈ ਨੂੰ ਗੋਲਡੀ ਬਰਾੜ ਨੇ ਇਨ੍ਹਾਂ ਕਿਹਾ ਕਿ ਉਹ ਅਲੱਗ ਗੱਡੀ ਵਿਚ ਉਥੇ ਜਾਣ। ਉਹ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਨੂੰ ਕਵਰ ਦੇਣ। ਉਨ੍ਹਾਂ ਦੇ ਲਈ ਅਲੱਗ ਗੱਡੀ ਖੜ੍ਹੀ ਕੀਤੀ ਗਈ ਸੀ। ਹਾਲਾਂਕਿ ਅਚਾਨਕ ਗੋਲਡੀ ਨੇ ਤਿੰਨਾਂ ਨੂੰ ਉਥੋਂ ਇਲਾਕਾ ਖਾਲੀ ਕਰਨ ਲਈ ਕਿਹਾ। ਮੰਨਿਆ ਜਾ ਰਿਹਾ ਕਿ ਮੂਸੇਵਾਲਾ ਦੇ ਨਾਲ ਸਕਿਓਰਿਟੀ ਨਾ ਹੋਣ ਕਾਰਨ ਹੋਰ ਸ਼ੂਟਰਾਂ ਨੂੰ ਇਸ ਹੱਤਿਆ ਕਾਂਡ ਵਿਚ ਸ਼ਾਮਲ ਨਹੀਂ ਕੀਤਾ ਗਿਆ।