ਜੁਰਮਾਨਾ ਅਤੇ ਵਿਆਜ ਭਰਨ ਲਈ ਤਿਆਰ ਰਹਿਣ ਕੈਨੇਡੀਅਨ
ਟੋਰਾਂਟੋ, 26 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਫੈਡਰਲ ਕਾਮਿਆਂ ਦੀ ਹੜਤਾਲ ਦੇ ਮੱਦੇਨਜ਼ਰ ਕੈਨੇਡਾ ਰੈਵੇਨਿਵੂ ਏਜੰਸੀ ਨੇ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਸਮਾਂ ਹੱਦ ਵਧਾਉਣ ਤੋਂ ਇਨਕਾਰ ਕਰ ਦਿਤਾ ਹੈ। ਦੂਜੇ ਪਾਸੇ ਆਲੋਚਕਾਂ ਦਾ ਕਹਿਣਾ ਹੈ ਕਿ ਸੀ.ਆਰ.ਏ. ਦੀਆਂ ਫੋਨ ਲਾਈਨਜ਼ ਬੰਦ ਨੇ ਜਾਂ ਉਡੀਕ ਸਮਾਂ ਘੰਟਿਆਂ ਵਿਚ ਪਹੁੰਚ ਗਿਆ ਹੈ ਜਿਸ ਨੂੰ ਵੇਖਦਿਆਂ ਪਹਿਲੀ ਮਈ ਤੱਕ ਰਿਟਰਨਾਂ ਦਾਖਲ ਕਰਨੀਆਂ ਸੰਭਵ ਨਹੀਂ। ਇਸੇ ਦੌਰਾਨ ਮਾਹਰਾਂ ਨੇ ਚਿਤਾਵਨੀ ਦਿਤੀ ਹੈ ਕਿ ਫੈਡਰਲ ਕਾਮਿਆਂ ਦੀ ਦੇਖਾ- ਦੇਖੀ ਹੋਰ ਖੇਤਰਾਂ ਦੇ ਕਾਮੇ ਵੀ ਮੰਗਾਂ ਦੇ ਹੱਕ ਵਿਚ ਹੜਤਾਲ ਸ਼ੁਰੂ ਕਰ ਸਕਦੇ ਹਨ।