Home ਤਾਜ਼ਾ ਖਬਰਾਂ ਸੁਨਾਮ ਵਿਚ ਪਤਨੀ ਨੇ ਘਰ ਵਾਲੇ ਨੂੰ ਮਾਰ ਕੇ ਘਰ ਵਿਚ ਦਫਨਾਇਆ

ਸੁਨਾਮ ਵਿਚ ਪਤਨੀ ਨੇ ਘਰ ਵਾਲੇ ਨੂੰ ਮਾਰ ਕੇ ਘਰ ਵਿਚ ਦਫਨਾਇਆ

0
ਸੁਨਾਮ ਵਿਚ ਪਤਨੀ ਨੇ ਘਰ ਵਾਲੇ ਨੂੰ ਮਾਰ ਕੇ ਘਰ ਵਿਚ ਦਫਨਾਇਆ

ਸੁਨਾਮ, 26 ਨਵੰਬਰ, ਹ.ਬ. : ਸੁਨਾਮ ਦੇ ਪਿੰਡ ਬਖਸ਼ੀਵਾਲਾ ’ਚ ਇਕ ਔਰਤ ਵੱਲੋਂ ਆਪਣੇ ਪਤੀ ਦਾ ਕਤਲ ਕਰਕੇ ਘਰ ਵਿਚ ਬਣਾਈ ਕੱਚੀ ਖੂਹੀ ’ਚ ਦੱਬਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਏ ਇਕ ਮਹੀਨਾ ਹੋ ਗਿਆ। ਉਸ ਨੇ ਕਦੋਂ ਸੋਚਿਆ ਵੀ ਨਹੀਂ ਸੀ ਕਿ ਜਿਸ ਜੀਵਨ ਸਾਥਣ ਨਾਲ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ। ਉਹੀ ਉਸ ਦੀ ਮੌਤ ਦਾ ਕਾਰਨ ਬਣੇਗੀ। ਇਹ ਮਾਮਲਾ ਹੈ ਸੁਨਾਮ ਦੇ ਪਿੰਡ ਬਖਸ਼ੀਵਾਲਾ ਦਾ,ਇੱਥੇ ਇੱਕ ਗਰੀਬ ਪਰਿਵਾਰ ਦੀ ਕਹਾਣੀ ਨੇ ਪਿੰਡ ਵਿੱਚ ਹੰਗਾਮਾ ਮਚਾ ਦਿੱਤਾ ਹੈ। ਪਿੰਡ ਦਾ ਨੌਜਵਾਨ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਰਿਪੋਰਟ ਵੀ ਲਿਖਵਾਈ ਗਈ ਸੀ ਪਰ ਅੱਜ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੁਲਿਸ ਦੇ ਅਨੁਸਾਰ ਅਜੇ ਤੱਕ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਤਨੀ ਨੇ ਹੀ ਅਪਣੇ ਪਤੀ ਨੂੰ ਮਾਰ ਕੇ ਘਰ ਵਿਚ ਬਣੀ ਕੱਚੀ ਖੂਹੀ ਵਿਚ ਸੁੱਟ ਦਿੱਤਾ।