Home ਭਾਰਤ ਸੁਨੀਲ ਗਾਵਸਕਰ ਦਾ ਦਾਅਵਾ – ਮੁੰਬਈ ਇੰਡੀਅਨਜ਼ ਨੂੰ ਹਰਾਉਣਾ ਬਹੁਤ ਮੁਸ਼ਕਲ

ਸੁਨੀਲ ਗਾਵਸਕਰ ਦਾ ਦਾਅਵਾ – ਮੁੰਬਈ ਇੰਡੀਅਨਜ਼ ਨੂੰ ਹਰਾਉਣਾ ਬਹੁਤ ਮੁਸ਼ਕਲ

0
ਸੁਨੀਲ ਗਾਵਸਕਰ ਦਾ ਦਾਅਵਾ – ਮੁੰਬਈ ਇੰਡੀਅਨਜ਼ ਨੂੰ ਹਰਾਉਣਾ ਬਹੁਤ ਮੁਸ਼ਕਲ

ਨਵੀਂ ਦਿੱਲੀ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : 9 ਅਪ੍ਰੈਲ ਤੋਂ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) 2021 ਸ਼ੁਰੂ ਹੋਣ ਜਾ ਰਿਹਾ ਹੈ। ਆਈਪੀਐਲ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤ ਦੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ 5 ਵਾਰ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਬਾਰੇ ਵੱਡੀ ਭਵਿੱਖਬਾਣੀ ਕੀਤੀ ਹੈ।
ਦਰਅਸਲ, ਉਨ੍ਹਾਂ ਕਿਹਾ ਹੈ ਕਿ ਆਈਪੀਐਲ 2021 ‘ਚ ਮੁੰਬਈ ਇੰਡੀਅਨਜ਼ ਨੂੰ ਹਰਾਉਣਾ ਬਹੁਤ ਮੁਸ਼ਕਲ ਕੰਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਨੂੰ ਫ਼ਾਰਮ ‘ਚ ਆਉਂਦੇ ਵੇਖਿਆ ਹੈ। ਜਿਸ ਤਰ੍ਹਾਂ ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪਾਂਡਿਆ ਫ਼ਾਰਮ ‘ਚ ਨਜ਼ਰ ਆ ਰਹੇ ਹਨ, ਅਜਿਹਾ ਲੱਗਦਾ ਹੈ ਕਿ ਮੁੰਬਈ ਇੰਡੀਅਨਜ਼ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ।
ਗਾਵਸਕਰ ਨੇ ਕਿਹਾ ਕਿ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਵਰਗੇ ਖਿਡਾਰੀ ਇੰਗਲੈਂਡ ਵਿਰੁੱਧ ਚੰਗਾ ਪ੍ਰਦਰਸ਼ਨ ਕਰਨ ‘ਚ ਅਸਫਲ ਰਹੇ, ਪਰ ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਨੇ ਚੰਗੀ ਖੇਡ ਵਿਖਾਈ। ਨਾਲ ਹੀ ਉਨ੍ਹਾਂ ਕਿਹਾ ਕਿ ਟੀ20 ਅਤੇ ਵਨਡੇ ਸੀਰੀਜ਼ ‘ਚ ਹਿੱਸਾ ਲੈਣ ਵਾਲੇ ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਨੇ ਵਿਖਾਇਆ ਹੈ ਕਿ ਉਹ ਵਧੀਆ ਫ਼ਾਰਮ ‘ਚ ਹਨ।
ਹਾਰਦਿਕ ਪਾਂਡਿਆ ਦੀ ਪ੍ਰਸ਼ੰਸਾ ਕਰਦਿਆਂ ਗਾਵਸਕਰ ਨੇ ਕਿਹਾ ਕਿ ਪਾਂਡਿਆ ਨੂੰ 9 ਓਵਰਾਂ ਦੀ ਗੇਂਦਬਾਜ਼ੀ ਕਰਦੇ ਵੇਖਣਾ ਬਹੁਤ ਜ਼ਰੂਰੀ ਸੀ। ਨਾ ਸਿਰਫ਼ ਮੁੰਬਈ ਇੰਡੀਅਨਜ਼ ਲਈ, ਸਗੋਂ ਭਾਰਤੀ ਟੀਮ ਲਈ ਵੀ। ਉਨ੍ਹਾਂ ਨੂੰ ਵੇਖ ਕੇ ਇੰਝ ਜਾਪਦਾ ਹੈ ਕਿ ਉਹ ਟੈਸਟ ਕ੍ਰਿਕਟ ‘ਚ ਵੀ ਖੇਡਣ ਲਈ ਤਿਆਰ ਹਨ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਅਤੇ ਉਨ੍ਹਾਂ ਦੇ ਭਰਾ ਕੁਨਾਲ ਪਾਂਡਿਆ ਦੇ ਨਾਲ-ਨਾਲ ਮਿਡਲ ਆਰਡਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਮੁੰਬਈ ਇੰਡੀਅਨ ਦੀ ਟੀਮ ਨਾਲ ਜੁੜ ਗਏ ਹਨ। ਜਿਸ ਤੋਂ ਬਾਅਦ ਮੁੰਬਈ ਇੰਡੀਅਨਜ਼ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਮੁੰਬਈ ਪਹੁੰਚਣ ਵਾਲੇ ਇਨ੍ਹਾਂ ਤਿੰਨਾਂ ਕ੍ਰਿਕਟਰਾਂ ਦੀ ਵੀਡੀਓ ਪੋਸਟ ਕੀਤੀ। ਇਸ ਦੇ ਨਾਲ ਹੀ ਕੁਨਾਲ ਨੇ ਇਸ ਸੀਰੀਜ਼ ‘ਚ ਆਪਣਾ ਵਨਡੇ ਡੈਬਿਊ ਕੀਤਾ ਸੀ। ਪਰ ਸੂਰਿਆਕੁਮਾਰ ਨੂੰ ਤਿੰਨ ਮੈਚਾਂ ਦੇ ਆਖਰੀ 11 ‘ਚ ਥਾਂ ਨਹੀਂ ਮਿਲੀ। ਹਾਲਾਂਕਿ ਉਹ ਨਿਰਾਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟੀ20 ਸੀਰੀਜ਼ ‘ਚ ਕੌਮਾਂਤਰੀ ਕ੍ਰਿਕਟ ‘ਚ ਡੈਬਿਊ ਕੀਤਾ ਸੀ।