Home ਤਾਜ਼ਾ ਖਬਰਾਂ ਸੁਪਰੀਮ ਕੋਰਟ ਵਿਚ ਕੋਈ ਸਿੱਖ ਜੱਜ ਕਿਉਂ ਨਹੀਂ : ਸਿਮਰਨਜੀਤ ਮਾਨ

ਸੁਪਰੀਮ ਕੋਰਟ ਵਿਚ ਕੋਈ ਸਿੱਖ ਜੱਜ ਕਿਉਂ ਨਹੀਂ : ਸਿਮਰਨਜੀਤ ਮਾਨ

0
ਸੁਪਰੀਮ ਕੋਰਟ ਵਿਚ ਕੋਈ ਸਿੱਖ ਜੱਜ ਕਿਉਂ ਨਹੀਂ : ਸਿਮਰਨਜੀਤ ਮਾਨ

ਨਵੀਂ ਦਿੱਲੀ, 27 ਜੁਲਾਈ, ਹ.ਬ. : ਸੰਗਰੂਰ ਤੋਂ ਸਾਂਸਦ ਸਿਮਰਨਜੀਤ ਮਾਨ ਨੇ ਸੁਪਰੀਮ ਕੋਰਟ ਵਿਚ ਸਿੱਖ ਜੱਜ ਨਾ ਹੋਣ ਦਾ ਮਾਮਲਾ ਚੁੱਕਿਆ ਹੈ। ਲੋਕ ਸਭਾ ਵਿਚ ਫੈਮਿਲੀ ਕੋਰਟ ਸੋਧ ਬਿਲ ਨੂੰ ਲੈ ਕੇ ਬਹਿਸ ਹੋ ਰਹੀ ਸੀ। ਜਿਸ ਵਿਚ ਵਿਰੋਧੀਆਂ ਨੇ ਜੱਜ ਦੀ ਨਿਯੁਕਤੀ ਵਿਚ ਦੇਰੀ ਦਾ ਮੁੱਦਾ ਚੁੱਕਿਆ। ਸਿਮਰਨਜੀਤ ਮਾਨ ਨੇ ਕਿਹਾ ਕਿ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਬਿਹਾਰ ਅਤੇ ਝਾਰਖੰਡ ਤੋਂ ਕੋਈ ਜੱਜ ਸੁਪਰੀਮ ਕੋਰਟ ਵਿਚ ਨਹੀਂ ਹੈ।
ਪ੍ਰੰਤੂ ਮੈਂ ਇਸ ਗੱਲ ਨੂੰ ਲੈ ਕੇ ਚਿੰਤਤ ਹਾਂ ਕਿ ਕੋਈ ਵੀ ਸਿੱਖ ਜੱਜ ਸੁਪਰੀਮ ਕੋਰਟ ਵਿਚ ਨਹੀਂ ਹੈ। ਕਾਨੂੰਨ ਮੰਤਰੀ ਨੇ ਕਿਹਾ ਕਿ ਜੱਜਾਂ ਦੀ ਨਿਯੁਕਤੀ ਦਾ ਇੱਕ ਸਿਸਟਮ ਹੈ। ਉਨ੍ਹਾਂ ਦੇ ਲਈ ਇਹ ਉਚਿਤ ਨਹੀਂ ਹੋਵੇਗਾ ਕਿ ਇਸ ’ਤੇ ਕੋਈ ਕਮੈਂਟ ਕਰੇ। ਉਨ੍ਹਾਂ ਕਿਹਾ ਕਿ ਧਰਮ ਅਤੇ ਜਾਤੀ ਦੇ ਆਧਾਰ ’ਤੇ ਸੁਪਰੀਮ ਕੋਰਟ ਦਾ ਜੱਜ ਬਣਾਉਣ ਦਾ ਕੋਈ ਰਿਜ਼ਰਵੇਸ਼ਨ ਨਹੀਂ ਹੈ।
ਸਿਮਰਨਜੀਤ ਮਾਨ ਸੰਗਰੂਰ ਤੋਂ ਹਾਲ ਹੀ ਵਿਚ ਸਾਂਸਦ ਚੁਣੇ ਗਏ। ਉਹ ਖਾਲਿਸਤਾਨ ਸਮਰਥਕ ਹੈ। ਸਾਂਸਦ ਬਣਨ ਤੋਂ ਬਾਅਦ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਦਿੱਤਾ ਸੀ। ਉਨ੍ਹਾਂ ਦੇ ਇਸ ਬਿਆਨ ਕਾਰਨ ਕਾਫੀ ਹੰਗਾਮਾ ਹੋਇਆ। ਆਮ ਆਦਮੀ ਪਾਰਟੀ ਨੇ ਉਨ੍ਹਾਂ ਕੋਲੋਂ ਮੁਆਫ਼ੀ ਮੰਗਣ ਲਈ ਕਿਹਾ।