Home ਕਾਰੋਬਾਰ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ; ਲਗਭਗ 12,000 ਰੁਪਏ ਸਸਤਾ ਹੋਇਆ

ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ; ਲਗਭਗ 12,000 ਰੁਪਏ ਸਸਤਾ ਹੋਇਆ

0
ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ; ਲਗਭਗ 12,000 ਰੁਪਏ ਸਸਤਾ ਹੋਇਆ

ਨਵੀਂ ਦਿੱਲੀ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਜੇ ਤੁਸੀਂ ਵੀ ਸੋਨਾ ਖਰੀਦਣਾ ਚਾਹੁੰਦੇ ਹੋ ਜਾਂ ਗਹਿਣੇ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਚੰਗਾ ਸਮਾਂ ਹੈ। ਸੋਨੇ ਦੀ ਕੀਮਤ ਸ਼ਨਿੱਚਰਵਾਰ ਤਕ 11,620 ਰੁਪਏ ਤਕ ਡਿੱਗ ਚੁੱਕੀ ਹੈ। ਸ਼ਨਿੱਚਰਵਾਰ ਨੂੰ ਸੋਨੇ ਦੀ ਕੀਮਤ 44,400 ਰੁਪਏ ‘ਤੇ ਪਹੁੰਚ ਗਈ ਹੈ। ਜਦਕਿ ਪਿਛਲੇ ਸਾਲ 7 ਅਗਸਤ 2020 ਨੂੰ ਸੋਨੇ ਦੀ ਕੀਮਤ ਆਪਣੇ ਸਭ ਤੋਂ ਉੱਚੇ ਪੱਧਰ 56,200 ਤਕ ਪਹੁੰਚ ਗਈ ਸੀ। ਹਾਲਾਂਕਿ ਪਿਛਲੇ 5 ਦਿਨਾਂ ਤੋਂ ਸੋਨੇ ਦੀਆਂ ਕੀਮਤਾਂ ‘ਚ ਮਾਮੂਲੀ ਵਾਧਾ ਹੋਇਆ ਹੈ।
ਇਸੇ ਤਰ੍ਹਾਂ ਜੇ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਚੰਗਾ ਸਮਾਂ ਹੈ। ਪਰ ਜੇ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਮਾਹਰਾਂ ਮੁਤਾਬਕ ਤੁਹਾਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਚਾਹੀਦਾ ਹੈ, ਕਿਉਂਕਿ ਆਉਣ ਵਾਲੇ ਸਮੇਂ ‘ਚ ਥੋੜੀ ਹੋਰ ਤੇਜ਼ੀ ਨਜ਼ਰ ਆ ਸਕਦੀ ਹੈ।
ਪਿਛਲੇ ਤਿੰਨ ਮਹੀਨਿਆਂ ਅੰਦਰ 13 ਜਨਵਰੀ ਨੂੰ 22 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 49,460 ਰੁਪਏ ਸੀ, ਪਰ ਅਗਲੇ ਮਹੀਨੇ 13 ਫ਼ਰਵਰੀ ਨੂੰ ਸੋਨੇ ਦੀ ਕੀਮਤ 2 ਹਜ਼ਾਰ ਰੁਪਏ ਤੋਂ ਤਕ ਘੱਟ ਕੇ 47,340 ਹੋ ਗਈ। ਅੱਜ ਦੀ ਤਰੀਕ ‘ਚ 22 ਕੈਰਟ ਸੋਨੇ ਦੀ ਕੀਮਤ ਲਗਭਗ 44,400 ਹੈ। ਪਿਛਲੇ ਇਕ ਹਫ਼ਤੇ ‘ਚ ਸੋਨਾ ਲਗਭਗ 300 ਰੁਪਏ ਮਹਿੰਗਾ ਹੋ ਗਿਆ ਹੈ।
ਸ਼ਨਿੱਚਰਵਾਰ ਨੂੰ ਲਗਾਤਾਰ 6ਵੇਂ ਦਿਨ ਕੀਮਤਾਂ ਵਧੀਆਂ
ਸ਼ਨਿੱਚਰਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਸੋਨੇ ਦੀ ਕੀਮਤ ‘ਚ ਲਗਾਤਾਰ ਛੇਵੇਂ ਦਿਨ ਤੇਜ਼ੀ ਵੇਖਣ ਨੂੰ ਮਿਲੀ। ਅੱਜ ਸੋਨੇ ਦੀ ਕੀਮਤ 150 ਰੁਪਏ ਚੜ੍ਹ ਕੇ 44,400 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਬੀਤੇ ਸੋਮਵਾਰ ਤੋਂ ਸੋਨੇ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਜਾਰੀ ਹੈ। ਸੋਮਵਾਰ ਨੂੰ ਇਸ ਦੀ ਕੀਮਤ ‘ਚ 61 ਰੁਪਏ, ਮੰਗਲਵਾਰ ਨੂੰ 45 ਰੁਪਏ, ਬੁੱਧਵਾਰ ਨੂੰ 60 ਰੁਪਏ, ਵੀਰਵਾਰ ਨੂੰ 105 ਰੁਪਏ ਪ੍ਰਤੀ 10 ਗ੍ਰਾਮ ਦੀ ਤੇਜ਼ੀ ਨਾਲ ਵਧੀ। ਇਨ੍ਹਾਂ ਪੰਜ ਦਿਨਾਂ ‘ਚ ਸੋਨੇ ਦੀ ਕੀਮਤ ‘ਚ ਕੁੱਲ 439 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਚਾਂਦੀ ਦੀ ਕੀਮਤ ‘ਚ 200 ਰੁਪਏ ਦਾ ਵਾਧਾ ਹੋਇਆ ਹੈ ਅਤੇ ਇਸ ਦੀ ਕੀਮਤ 67,500 ਰੁਪਏ ‘ਤੇ ਆ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਸ ਦੀ ਬੰਦ ਕੀਮਤ 67,300 ਰੁਪਏ ਪ੍ਰਤੀ ਕਿੱਲੋ ਸੀ।