Home ਭਾਰਤ ਸੋਨੀਪਤ ਕੋਰਟ ਵਿਚ ਬਦਮਾਸ਼ ਨੂੰ ਪੁਲਿਸ ਵਾਲੇ ਨੇ 50 ਲੱਖ ਦੀ ਸੁਪਾਰੀ ਲੈ ਕੇ ਮਾਰੀਆਂ ਗੋਲੀਆਂ

ਸੋਨੀਪਤ ਕੋਰਟ ਵਿਚ ਬਦਮਾਸ਼ ਨੂੰ ਪੁਲਿਸ ਵਾਲੇ ਨੇ 50 ਲੱਖ ਦੀ ਸੁਪਾਰੀ ਲੈ ਕੇ ਮਾਰੀਆਂ ਗੋਲੀਆਂ

0
ਸੋਨੀਪਤ ਕੋਰਟ ਵਿਚ ਬਦਮਾਸ਼ ਨੂੰ ਪੁਲਿਸ ਵਾਲੇ ਨੇ 50 ਲੱਖ ਦੀ ਸੁਪਾਰੀ ਲੈ ਕੇ ਮਾਰੀਆਂ ਗੋਲੀਆਂ

ਸੋਨੀਪਤ, 19 ਮਾਰਚ, ਹ.ਬ. : ਸੋਨੀਪਤ ਕੋਰਟ ਦੇ ਬਾਹਰ ਦੁਪਹਿਰ ਵੇਲੇ ਕੈਦੀਆਂ ਵਾਲੀ ਗੱਡੀ ਵਿਚ ਖੂੰਖਾਰ ਬਦਮਾਸ਼ ਅਜੇ ਉਰਫ ਬਿੱਟੂ ਨੂੰ ਕਾਂਸਟੇਬਲ ਮਹੇਸ਼ ਨੇ 3 ਗੋਲੀਆਂ ਮਾਰੀਆਂ। ਗੰਭੀਰ ਤੌਰ ’ਤੇ ਜ਼ਖਮੀ ਬਿੱਟੂ ਨੂੰ ਪੀਜੀਆਈ ਰੋਹਤਕ ਤੋਂ ਨਿੱਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਬਦਮਾਸ਼ ਬਿੱਟੂ ਨੂੰ ਰੋਹਤਕ ਤੋਂ ਪੇਸ਼ੀ ’ਤੇ ਲਿਆਇਆ ਗਿਆ ਸੀ। ਕਾਂਸਟੇਬਲ ਮਹੇਸ਼ ਸੁਰੱਖਿਆ ਵਿਚ ਤੈਨਾਤ ਸੀ। ਪੁਲਿਸ ਸੂਤਰਾਂ ਦੇ ਅਨੁਸਾਰ, ਮਹੇਸ਼ ਨੇ ਗੈਂਗਸਟਰ ਰਾਮਕਰਣ ਬੈਂਯਾਪੁਰ ਤੋਂ 50 ਲੱਖ ਰੁਪਏ ਦੀ ਸੁਪਾਰੀ ਲੈ ਕੇ ਪਲਾਨਿੰਗ ਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ।
ਇਸ ਵਾਰਦਾਤ ਦੇ 7 ਮਿੰਟ ਬਾਅਦ ਹੀ ਇਸੇ ਗੈਂਗ ਦੇ 7 ਬਦਮਾਸ਼ਾਂ ਨੇ ਬਿੱਟੂ ਦੇ ਪਿਤਾ ਕ੍ਰਿਸ਼ਣ ਨੂੰ ਪਿੰਡ ਬਰੋਣਾ ਵਿਚ ਗੋਲੀਆਂ ਮਾਰੀਆਂ। ਜਿਸ ਦੌਰਾਨ ਕ੍ਰਿਸ਼ਣ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੋਨੀਪਤ ਦੇ ਐਸਪੀ ਜਸ਼ਨਦੀਪ ਦੇ ਅਨੁਸਾਰ ਕਾਂਸਟੇਬਲ ਮਹੇਸ਼ ’ਤੇ ਹੱਤਿਆ ਦੀ ਕੋਸ਼ਿਸ਼ ਸਣੇ ਵਿਭਿੰਨ ਧਾਰਾਵਾਂ ਵਿਚ ਕੇਸ ਦਰਜ ਕੀਤਾ ਹੈ। ਕ੍ਰਿਸ਼ਣ ਦੀ ਹੱਤਿਆ ਵਿਚ 18 ਲੋਕਾਂ ’ਤੇ ਕੇਸ ਦਰਜ ਕੀਤਾ ਹੈ।
ਸਾਲ 2019 ਦੇ ਨਾਜਾਇਜ਼ ਹਥਿਆਰ ਮਾਮਲੇ ਵਿਚ ਰੋਹਤਕ ਜੇਲ੍ਹ ਤੋਂ ਸਵੇਰੇ ਬਿੱਟੂ ਨੂੰ ਕੈਦੀ ਵੈਨ ਵਿਚ ਸੋਨੀਪਤ ਕੋਰਟ ਲਿਆਇਆ ਗਿਆ। ਵੈਨ ਵਿਚ ਸੁਰੱਖਿਆ ਦੇ ਲਈ ਗੋਹਾਨਾ ਖੇਤਰ ਦੇ ਪਿੰਡ ਸ਼ਾਮੜੀ Îਨਿਵਾਸੀ ਕਾਂਸਟੇਬਲ ਮਹੇਸ਼ ਸਣੇ 8 ਪੁਲਿਸ ਕਰਮੀ ਤੈਨਾਤ ਸੀ। ਪੇਸ਼ੀ ਤੋਂ ਬਾਅਦ ਬਿੱਟੂ ਨੂੰ ਵਾਪਸ ਕੈਦੀ ਵੈਨ ਵਿਚ ਬਿਠਾਇਆ ਗਿਆ। ਉਦੋਂ ਹੀ ਮਹੇਸ਼ ਨੇ ਪਿਸਤੌਲ ਕੱਢ ਕੇ ਬਿੱਟੂ ਨੂੰ ਸਿਰ ਵਿਚ 3 ਗੋਲੀਆਂ ਮਾਰੀਆਂ। ਮਹੇਸ਼ ਵੈਨ ਵਿਚ ਹੀ ਬੈਠਾ ਰਿਹਾ। ਇਸ ਤੋਂ ਬਾਅਦ ਪੁਲਿਸ ਕਰਮੀਆਂ ਨੇ ਮਹੇਸ਼ ਨੂੰ ਫੜ ਲਿਆ। ਖਰਖੌਦਾ ਖੇਤਰ ਦੇ ਬਰੋਣਾ ਨਿਵਾਸੀ 35 ਸਾਲਾ ਬਿੱਟੂ ’ਤੇ ਨਾਜਾਇਜ਼ ਹਥਿਆਰ, ਹੱਤਿਆ ਦੇ ਕਈ ਕੇਸ ਹਨ। 5 ਲੱਖ ਦਾ ਇਨਾਮ ਵੀ ਰੱਖਿਆ ਜਾ ਚੁੱਕਾ ਹੈ।