Home ਤਾਜ਼ਾ ਖਬਰਾਂ ਸੋਮਾਲੀਆ ’ਚ ਬੰਬ ਧਮਾਕਿਆਂ ਵਿਚ 19 ਲੋਕਾਂ ਦੀ ਮੌਤ, 23 ਜ਼ਖ਼ਮੀ

ਸੋਮਾਲੀਆ ’ਚ ਬੰਬ ਧਮਾਕਿਆਂ ਵਿਚ 19 ਲੋਕਾਂ ਦੀ ਮੌਤ, 23 ਜ਼ਖ਼ਮੀ

0
ਸੋਮਾਲੀਆ ’ਚ ਬੰਬ ਧਮਾਕਿਆਂ ਵਿਚ 19 ਲੋਕਾਂ ਦੀ ਮੌਤ, 23 ਜ਼ਖ਼ਮੀ

ਅੱਤਵਾਦੀ ਜੱਥੇਬੰਦੀ ਅਲ ਸ਼ਬਾਬ ਨੇ ਲਈ ਜ਼ਿੰਮੇਵਾਰੀ
ਤਹਿਰਾਨ, 28 ਜੁਲਾਈ, ਹ.ਬ. : ਸੋਮਾਲੀਆ ਦੇ ਦੋ ਸ਼ਹਿਰਾਂ ’ਚ ਬੁੱਧਵਾਰ ਨੂੰ ਹੋਏ ਵੱਖ-ਵੱਖ ਬੰਬ ਹਮਲਿਆਂ ’ਚ ਘੱਟੋ-ਘੱਟ 19 ਲੋਕ ਮਾਰੇ ਗਏ ਅਤੇ 23 ਜ਼ਖਮੀ ਹੋ ਗਏ। ਦੋਵੇਂ ਹਮਲੇ ਲੋਅਰ ਸ਼ਬੇਲੇ ਇਲਾਕੇ ਵਿੱਚ ਹੋਏ। ਪਹਿਲੀ ਘਟਨਾ ਮਾਰਕਾ ਸ਼ਹਿਰ ਵਿੱਚ ਵਾਪਰੀ, ਜਿੱਥੇ ਇੱਕ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਕੇ ਧਮਾਕਾ ਕਰ ਲਿਆ। ਇਸ ’ਚ 13 ਲੋਕਾਂ ਦੀ ਜਾਨ ਚਲੀ ਗਈ, ਜਦਕਿ ਪੰਜ ਜ਼ਖਮੀ ਹੋ ਗਏ। ਦੂਜੀ ਘਟਨਾ ਅਫਗੋਏ ਕਸਬੇ ਵਿੱਚ ਵਾਪਰੀ, ਜਿੱਥੇ ਦੋ ਹਮਲੇ ਹੋਏ। ਇਨ੍ਹਾਂ ’ਚ 7 ਲੋਕ ਮਾਰੇ ਗਏ, ਜਦਕਿ 18 ਹੋਰ ਜ਼ਖਮੀ ਹੋ ਗਏ। ਇਸਲਾਮਿਕ ਅੱਤਵਾਦੀ ਸਮੂਹ ਅਲ-ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲਾ ਧਮਾਕਾ ਮਾਰਕਾ ਸ਼ਹਿਰ ਦੇ ਪ੍ਰਸ਼ਾਸਨਿਕ ਹੈਡਕੁਆਰਟਰ ਦੇ ਬਿਲਕੁਲ ਬਾਹਰ ਹੋਇਆ।