Home ਤਾਜ਼ਾ ਖਬਰਾਂ ਸੋਮਾਲੀਆ ਵਿਚ ਅੱਤਵਾਦੀ ਹਮਲਾ, ਪੰਜ ਦੀ ਮੌਤ, 6 ਅੱਤਵਾਦੀ ਵੀ ਢੇਰ

ਸੋਮਾਲੀਆ ਵਿਚ ਅੱਤਵਾਦੀ ਹਮਲਾ, ਪੰਜ ਦੀ ਮੌਤ, 6 ਅੱਤਵਾਦੀ ਵੀ ਢੇਰ

0
ਸੋਮਾਲੀਆ ਵਿਚ ਅੱਤਵਾਦੀ ਹਮਲਾ, ਪੰਜ ਦੀ ਮੌਤ, 6 ਅੱਤਵਾਦੀ ਵੀ ਢੇਰ

ਮੋਗਾਦਿਸ਼ੂ, 21 ਜਨਵਰੀ, ਹ.ਬ. : ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਮੇਅਰ ਦੇ ਦਫਤਰ ਦੇ ਬਾਹਰ ਅੱਤਵਾਦੀ ਹਮਲਾ ਹੋਇਆ। ਇੱਥੇ ਪਹਿਲਾਂ ਧਮਾਕਾ ਹੋਇਆ, ਜਿਸ ਤੋਂ ਬਾਅਦ ਕੁਝ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਹਮਲੇ ’ਚ 5 ਲੋਕਾਂ ਦੀ ਮੌਤ ਹੋ ਗਈ ਤੇ 16 ਲੋਕ ਜ਼ਖਮੀ ਹੋ ਗਏ। ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਰਿਪੋਰਟ ਮੁਤਾਬਕ ਧਮਾਕੇ ਤੋਂ ਬਾਅਦ ਅੱਤਵਾਦੀਆਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਨੇ 6 ਅੱਤਵਾਦੀਆਂ ਨੂੰ ਮਾਰ ਦਿੱਤਾ।