Home ਤਾਜ਼ਾ ਖਬਰਾਂ ਸੋਮਾਲੀਆ ਵਿਚ ਅੱਤਵਾਦੀ ਹਮਲੇ ਵਿਚ 9 ਲੋਕਾਂ ਦੀ ਮੌਤ

ਸੋਮਾਲੀਆ ਵਿਚ ਅੱਤਵਾਦੀ ਹਮਲੇ ਵਿਚ 9 ਲੋਕਾਂ ਦੀ ਮੌਤ

0
ਸੋਮਾਲੀਆ ਵਿਚ ਅੱਤਵਾਦੀ ਹਮਲੇ ਵਿਚ 9 ਲੋਕਾਂ ਦੀ ਮੌਤ

ਮੋਗਾਦਿਸ਼ੂ, 28 ਨਵੰਬਰ, ਹ.ਬ. : ਸੋਮਾਲੀਆ ਦੀ ਰਾਜਧਾਨੀ ਵਿਚ ਸੋਮਵਾਰ ਨੂੰ ਅੱਤਵਾਦੀ ਗਿਰੋਹ ਅਲ ਸ਼ਬਾਬ ਨੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਹੋਟਲ ਰੋਸਾ ਵਿਚ ਮੌਜੂਦ ਮਹਿਮਾਨਾਂ ਨੂੰ ਬੰਧਕ ਬਣਾ ਲਿਆ। ਫੌਜ ਨੇ ਹੋਟਲ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਬੰਧਕ ਬਣੇ 60 ਲੋਕਾਂ ਨੂੰ ਆਜ਼ਾਦ ਮਰਵਾ ਲਿਆ। ਵਾਰਦਾਤ ਵਿਚ ਕੁਲ 9 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚ ਅੱਠ ਨਾਗਰਿਕ ਅਤੇ ਇੱਕ ਸੈਨਿਕ ਸ਼ਾਮਲ ਹੈ।
ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਐਤਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਇਕ ਹੋਟਲ ’ਤੇ ਹਮਲਾ ਕੀਤਾ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਲਈ ਹੈ। ਇਹ ਹਮਲਾ ਰਾਸ਼ਟਰਪਤੀ ਭਵਨ ਨੇੜੇ ਵਿਲਾ ਰੋਜ਼ ਹੋਟਲ ’ਚ ਹੋਇਆ। ਵਾਤਾਵਰਨ ਮੰਤਰੀ ਹਿਰਸੀ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ। ਕਈ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗ੍ਰਹਿ ਸੁਰੱਖਿਆ ਮੰਤਰੀ ਮੁਹੰਮਦ ਅਹਿਮਦ ਜ਼ਖਮੀ ਹੋ ਗਏ ਹਨ।
ਦਰਅਸਲ, ਸ਼ਨੀਵਾਰ ਨੂੰ ਹੀ ਦੇਸ਼ ਦੀ ਫੌਜ ਨੇ ਅਲ-ਸ਼ਬਾਬ ਦੇ ਠਿਕਾਣਿਆਂ ’ਤੇ ਹਵਾਈ ਹਮਲਾ ਕੀਤਾ ਅਤੇ 100 ਅੱਤਵਾਦੀਆਂ ਨੂੰ ਮਾਰ ਦਿੱਤਾ, ਇਸ ਲਈ ਅਜਿਹਾ ਮੰਨਿਆ ਜਾ ਰਿਹਾ ਹੈ।