Home ਅਮਰੀਕਾ ਸੋਸ਼ਲ ਮੀਡੀਆ ’ਤੇ ਪਰਤਣਗੇ ਸਾਬਕਾ ਰਾਸ਼ਟਰਪਤੀ ਟਰੰਪ, ਬਣਾ ਰਹੇ ਨੇ ਖੁਦ ਦੀ ਸਾਈਟ

ਸੋਸ਼ਲ ਮੀਡੀਆ ’ਤੇ ਪਰਤਣਗੇ ਸਾਬਕਾ ਰਾਸ਼ਟਰਪਤੀ ਟਰੰਪ, ਬਣਾ ਰਹੇ ਨੇ ਖੁਦ ਦੀ ਸਾਈਟ

0
ਸੋਸ਼ਲ ਮੀਡੀਆ ’ਤੇ ਪਰਤਣਗੇ ਸਾਬਕਾ ਰਾਸ਼ਟਰਪਤੀ ਟਰੰਪ, ਬਣਾ ਰਹੇ ਨੇ ਖੁਦ ਦੀ ਸਾਈਟ

ਵਾਸ਼ਿੰਗਟਨ, 22 ਮਾਰਚ, ਹ.ਬ. : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਕੈਪਿਟਲ ਇਮਾਰਤ ’ਤੇ ਛੇ ਜਨਵਰੀ ਨੂੰ ਹੋਏ ਹਮਲੇ ਤੋਂ ਬਾਅਦ ਟਵਿਟਰ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ ਨੇ ਟਰੰਪ ਦੇ ਖਾਤੇ ਬਲੌਕ ਕਰ ਦਿੱਤੇ ਸੀ। ਲੇਕਿਨ ਹੁਣ ਟਰੰਪ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਲੌਂਚ ਕਰਨ ਦੀ ਯੋਜਨਾ ਬਣਾ ਰਹੇ ਹਨ। ਖ਼ਬਰ ਹੈ ਕਿ ਟੰਰਪ ਅਗਲੇ ਤਿੰਨ ਮਹੀਨੇ ਵਿਚ ਸੋਸ਼ਲ ਮੀਡੀਆ ’ਤੇ ਦਿਖਣ ਲੱਗਣਗੇ।
ਇਸ ਦੀ ਜਾਣਕਾਰੀ ਟਰੰਪ ਦੇ ਇੱਕ ਸੀਨੀਅਰ ਸਲਾਹਕਾਰ ਨੇ ਦਿੱਤੀ ਹੈ। ਦੱਸ ਦੇਈਏ ਕਿ ਰਾਜਧਾਨੀ ਵਾਸ਼ਿੰਗਟਨ ਵਿਚ ਹਿੰਸਾ ਤੋਂ ਬਾਅਦ ਤਮਾਮ ਸੋਸ਼ਲ ਮੀਡੀਆ ਕੰਪਨੀਆਂ ਨੇ ਟਰੰਪ ਨੂੰ ਬੈਨ ਕਰ ਦਿੱਤਾ ਸੀ। ਸੋਸ਼ਲ ਮੀਡੀਆ ’ਤੇ ਟਰੰਪ ਦੇ ਬੈਨ ਹੋਣ ਦੀ ਸ਼ੁਰੂਆਤ ਗੂਗਲ ਅਤੇ ਐਪਲ ਨੇ ਅਪਣੇ ਐਪ ਸਟੋਰ ਤੋਂ ਕੀਤੀ ਸੀ।
ਇਸ ਤੋਂ ਬਾਅਦ ਫੇਸਬੁੱਕ ਅਤੇ ਟਵਿਟਰ ਤੋਂ ਬਾਅਦ ਯੂਟਿਊਬ ਨੇ ਵੀ ਟਰੰਪ ਦੁਆਰਾ ਅਪਲੋਡ ਕੀਤੇ ਗਏ ਨਵੇਂ ਵੀਡੀਓ ਕੰਟੈਂਟ ਨੂੰ ਅਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਸੀ।
ਸਨੈਪਚੈਟ ਨੇ ਬਿਆਨ ਵਿਚ ਕਿਹਾ ਸੀ ਕਿ ਅਸੀਂ ਲੋਕਾਂ ਦੇ ਹਿਤ ਦਾ ਖਿਆਲ ਰਖਦੇ ਹੋਏ ਅਪਣੇ ਪਲੇਟਫਾਰਮ ’ਤੇ ਟਰੰਪ ਨੂੰ ਹਮੇਸ਼ਾ ਦੇ ਲਈ ਬੈਨ ਕਰ ਦਿੱਤਾ ਹੈ। ਉਨ੍ਹਾਂ ਦੇ ਅਕਾਊਂਟ ਤੋਂ ਲਗਾਤਾਰ ਗਲਤ ਸੂਚਨਾਵਾਂ, ਭੜਕਾਊ ਭਾਸ਼ਣ ਜਿਹੇ ਪੋਸਟ ਹੁੰਦੇ ਸੀ। ਯੂਟਿਊਬ ਨੇ ਅਪਣੇ ਬਿਆਨ ਵਿਚ ਕਿਹਾ ਸੀ ਕਿ ਟਰੰਪ ਨੇ ਇੱਕ ਵੀਡੀਓ ਅਪਲੋਡ ਕੀਤਾ ਸੀ ਜੋ ਕਿ ਸਾਡੀ ਨੀਤੀਆਂ ਦਾ ਉਲੰਘਣ ਕਰ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਚੈਨਲ ’ਤੇ ਆਟੋਮੈਟਿਕ ਸਟਰਾਈਕ ਆਈ। ਪਹਿਲੀ ਸਟਰਾਈਕ ਘੱਟ ਤੋਂ ਘੱਟ ਸੱਤ ਦਿਨਾਂ ਲਈ ਹੁੰਦੀ ਹੈ। ਅਜਿਹੇ ਵਿਚ ਸੱਤ ਦਿਨ ਤੱਕ ਟਰੰਪ ਅਪਣੇ ਚੈਨਲ ’ਤੇ ਕੋਈ ਵੀਡੀਓ ਅਪਲੋਡ ਨਹੀਂ ਕਰ ਸਕਣਗੇ। ਇਸ ਤੋਂ ਬਾਅਦ ਕੰਪਨੀ ਨੇ ਪੂਰੀ ਤਰ੍ਹਾਂ ਟਰੰਪ ਦਾ ਖਾਤਾ ਬਲੌਕਰ ਕਰ ਦਿੱਤਾ ਸੀ।