Home ਦੁਨੀਆ ਸ੍ਰੀਲੰਕਾ ਨੇ 54 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ

ਸ੍ਰੀਲੰਕਾ ਨੇ 54 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ

0
ਸ੍ਰੀਲੰਕਾ ਨੇ 54 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ

ਕੋਲੰਬੋ, 26 ਮਾਰਚ, ਹ.ਬ. : ਸ੍ਰੀਲੰਕਾ ਦੀ ਜਲ ਸੈਨਾ ਨੇ ਅਪਣੇ ਪਾਣੀ ਵਾਲੇ ਖੇਤਰ ਵਿਚ ਮੱਛੀਆਂ ਫੜਨ ਦੇ ਦੋਸ਼ ਵਿਚ ਘੱਟ ਤੋਂ ਘੱਟ 54 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੀ ਪੰਜ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਹਨ।
Îਇੱਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਜਲ ਸੈਨਾ ਨੇ ਮਛੇਰਿਆਂ ਨੂੰ ਉਤਰ-ਪੂਰਵ ਦੇ Îਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਹੈ। ਜਲ ਸੈਨਾ ਨੇ ਬਿਆਨ ਵਿਚ ਕਿਹਾ ਕਿ ਵਿਦੇਸ਼ੀ ਮਛੇਰਿਆਂ ਦੇ ਸ੍ਰੀਲੰਕਾ ਜਲ ਖੇਤਰ ਵਿਚ ਮੱਛੀ ਫੜਨ ਨਾਲ ਸਥਾਨਕ ਮਛੇਰਾ ਭਾਈਚਾਰੇ ਤੇ ਅਤੇ ਸ੍ਰਲੰਕਾ ਦੇ ਮੱਛੀ ਪਾਲਣ ’ਤੇ ਪੈਣ ਵਾਲੇ ਪ੍ਰਭਾਵ ਨੂੰ ਧਿਆਨ ਵਿਚ ਰਖਦੇ ਹੋਏ ਜਲ ਸੈਨਾ ਸ੍ਰੀਲੰਕਾ ਜਲ ਖੇਤਰ ਵਿਚ ਨਜਾਇਜ਼ ਸਰਗਰਮੀਆਂ ਤੇ ਰੋਕ ਲਾਉਣ ਲਈ ਲਗਾਤਾਰ ਗਸ਼ਤ ਕਰ ਰਹੀ ਹੈ। ਜਲ ਸੈਨਾ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਭਾਰਤ ਨੂੰ ਇਸ ਤਰ੍ਹਾਂ ਦੀ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ। ਜਲ ਸੈਨਾ ਦੇ ਕੋਵਿਲਾਨ ਦੇ ਤਟ ’ਤੇ ਤਿੰਨ ਸਮੁੰਦਰੀ ਮੀਲ ਦੂਰ ਭਾਰਤੀ ਮਛੇਰਿਆਂ ਦੀ ਵੱਡੀ ਕਿਸ਼ਤੀ ਜ਼ਬਤ ਕੀਤੀ ਉਸ ਵਿਚ 14 ਲੋਕ ਸਵਾਰ ਸੀ, ਬਿਆਨ ਵਿਚ ਕਿਹਾ ਗਿਆ ਦੋ ਹੋਰ ਕਿਸ਼ਤੀਆਂ ਵਿਚ 20 ਲੋਕ ਸਵਾਰ ਸੀ। ਗੁਜਰਾਤ ਸਰਕਾਰ ਨੇ ਵਿਧਾਨ ਸਭਾ ਵਿਚ ਦੱਸਿਆ ਕਿ ਗੁਆਂਢੀ ਮੁਲਕ ਪਾਕਿਸਤਾਨ ਦੀ ਜੇਲ੍ਹਾਂ ਵਿਚ ਰਾਜ ਦੇ 345 ਮਛੇਰੇਬੰਦ ਹਨ, ਜਿਨ੍ਹਾਂ ਤੋਂ 248 ਮਛੇਰਿਆਂ ਨੂੰ ਦੋ ਸਾਲਾਂ ਵਿਚ ਫੜਿਆ ਹੈ।