Home ਤਾਜ਼ਾ ਖਬਰਾਂ ਸੰਗਰੂਰ ਅਦਾਲਤ ਵਲੋਂ ਖੜਗੇ ਨੁੂੰ ਮਾਣਹਾਨੀ ਮਾਮਲੇ ਵਿਚ ਸੰਮਨ ਜਾਰੀ

ਸੰਗਰੂਰ ਅਦਾਲਤ ਵਲੋਂ ਖੜਗੇ ਨੁੂੰ ਮਾਣਹਾਨੀ ਮਾਮਲੇ ਵਿਚ ਸੰਮਨ ਜਾਰੀ

0


ਸੰਗਰੂਰ, 15 ਮਈ, ਹ.ਬ. : ਸੰਗਰੂਰ ਦੀ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਖੜਗੇ ਨੂੰ ਇਹ ਸੰਮਨ ਸੰਗਰੂਰ ਦੇ ਰਹਿਣ ਵਾਲੇ ਅਤੇ ਹਿੰਦੂ ਸੁਰੱਖਿਆ ਪ੍ਰੀਸ਼ਦ ਬਜਰੰਗ ਦਲ ਹਿੰਦ ਦੇ ਸੰਸਥਾਪਕ ਹਿਤੇਸ਼ ਭਾਰਦਵਾਜ ਵੱਲੋਂ ਦਾਇਰ ਪਟੀਸ਼ਨ ’ਤੇ ਜਾਰੀ ਕੀਤੇ ਗਏ ਹਨ। ਹਿਤੇਸ਼ ਭਾਰਦਵਾਜ ਨੇ ਹਾਲ ਹੀ ’ਚ ਹੋਈਆਂ ਕਰਨਾਟਕ ਚੋਣਾਂ ਦੌਰਾਨ ਬਜਰੰਗ ਦਲ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਲਈ ਖੜਗੇ ਖਿਲਾਫ 100 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।
ਸਥਾਨਕ ਅਦਾਲਤ ਦੀ ਸਿਵਲ ਜੱਜ (ਸੀਨੀਅਰ ਡਵੀਜ਼ਨ) ਰਮਨਦੀਪ ਕੌਰ ਦੀ ਅਦਾਲਤ ਨੇ ਖੜਗੇ ਨੂੰ 10 ਜੁਲਾਈ ਨੂੰ ਤਲਬ ਕੀਤਾ ਹੈ।