Home ਤਾਜ਼ਾ ਖਬਰਾਂ ਸੰਯੁਕਤ ਰਾਸ਼ਟਰ ਨੇ ਲਸ਼ਕਰ ਦੇ ਰਹਿਮਾਨ ਮੱਕੀ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ

ਸੰਯੁਕਤ ਰਾਸ਼ਟਰ ਨੇ ਲਸ਼ਕਰ ਦੇ ਰਹਿਮਾਨ ਮੱਕੀ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ

0
ਸੰਯੁਕਤ ਰਾਸ਼ਟਰ ਨੇ ਲਸ਼ਕਰ ਦੇ ਰਹਿਮਾਨ ਮੱਕੀ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ

ਨਵੀਂ ਦਿੱਲੀ, 17 ਜਨਵਰੀ, ਹ.ਬ. : ਚੀਨ ਨੇ ਪਹਿਲੀ ਵਾਰ ਪਾਕਿਸਤਾਨ ਸਮਰਥਿਤ ਅੱਤਵਾਦ ਖਿਲਾਫ ਠੋਸ ਕਦਮ ਚੁੱਕੇ ਹਨ। ਸੰਯੁਕਤ ਰਾਸ਼ਟਰ (ਯੂ. ਐਨ.) ਨੇ ਲਸ਼ਕਰ-ਏ-ਤੋਇਬਾ ਦੇ ਉਪ ਅਮੀਰ ਅਬਦੁਲ ਰਹਿਮਾਨ ਮੱਕੀ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਹੈ। ਹੁਣ ਤੱਕ ਚੀਨ ਇਸ ਪ੍ਰਸਤਾਵ ’ਤੇ ਰੋਕ ਲਗਾ ਰਿਹਾ ਸੀ। ਮੱਕੀ ਪਾਕਿਸਤਾਨੀ ਨਾਗਰਿਕ ਹੈ ਅਤੇ ਲਸ਼ਕਰ ਨੇਤਾ ਹਾਫਿਜ਼ ਸਈਦ ਦਾ ਰਿਸ਼ਤੇਦਾਰ ਵੀ ਹੈ। ਪਿਛਲੇ ਸਾਲ ਜੂਨ ’ਚ ਵੀ ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨੀ ਲਸ਼ਕਰ ਦੇ ਚੋਟੀ ਦੇ ਅੱਤਵਾਦੀ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦਾ ਸਾਂਝਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਚੀਨ ਨੇ ਰੋਕ ਦਿੱਤਾ ਸੀ। ਅਮਰੀਕਾ ਨੇ ਮੱਕੀ ਨੂੰ ਅੱਤਵਾਦੀ ਐਲਾਨ ਦਿੱਤਾ ਹੈ। 75 ਸਾਲਾ ਮੱਕੀ ਲਸ਼ਕਰ-ਏ-ਤੋਇਬਾ ਵਿੱਚ ਕਈ ਅਹਿਮ ਭੂਮਿਕਾਵਾਂ ਨਿਭਾਅ ਰਿਹਾ ਹੈ। ਭਾਰਤ ਅਤੇ ਅਮਰੀਕਾ ਦੋਵਾਂ ਨੇ ਆਪਣੇ-ਆਪਣੇ ਦੇਸ਼ਾਂ ਦੇ ਕਾਨੂੰਨਾਂ ਤਹਿਤ ਮੱਕੀ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ।