Home ਤਾਜ਼ਾ ਖਬਰਾਂ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਸੁਖਮਨ ਹੀਰ ਤੇ ਜੈਸਮੀਨ ਅਖਤਰ ’ਤੇ ਕੇਸ ਦਰਜ

ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਸੁਖਮਨ ਹੀਰ ਤੇ ਜੈਸਮੀਨ ਅਖਤਰ ’ਤੇ ਕੇਸ ਦਰਜ

0
ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਸੁਖਮਨ ਹੀਰ ਤੇ ਜੈਸਮੀਨ ਅਖਤਰ ’ਤੇ ਕੇਸ ਦਰਜ

ਫਤਿਹਗੜ੍ਹ ਸਾਹਿਬ, 3 ਦਸੰਬਰ, ਹ.ਬ. : ਪੰਜਾਬ ਦੀ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਯੂ-ਟਿਊਬ ’ਤੇ ਪੰਜਾਬੀ ਗੀਤ ’ਚ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਗਾਇਕ ਸੁਖਮਨ ਹੀਰ ਅਤੇ ਗਾਇਕਾ ਜੈਸਮੀਨ ਅਖਤਰ ਸਮੇਤ ਵੀਡੀਓ ’ਚ ਨਜ਼ਰ ਆ ਰਹੇ 5-7 ਲੋਕਾਂ ’ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਥਾਣਾ ਖੇੜੀ ਨੌਧ ਸਿੰਘ ਨੇ ਦਰਜ ਕੀਤਾ ਹੈ। ਐਸਐਸਪੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੂੰ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਯੂ-ਟਿਊਬ ’ਤੇ ਸਵੈਗਰ ਮਿਊਜ਼ਿਕ ਚੈਨਲ ’ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲਾ ਗੀਤ ਸ਼ੁੱਕਰਵਾਰ ਨੂੰ ਅਪਲੋਡ ਕੀਤਾ ਗਿਆ ਹੈ। ਸ਼ਾਮ ਤੱਕ ਇਸ ਨੂੰ 5.5 ਲੱਖ ਵਿਊਜ਼ ਮਿਲ ਚੁੱਕੇ ਸਨ। ਪੁਲਿਸ ਨੇ ਤੁਰੰਤ ਮਾਮਲੇ ਦੀ ਜਾਂਚ ਕੀਤੀ। ਡੀ.ਐਸ.ਪੀ.ਖਮਾਣੋਂ ਰਮਿੰਦਰ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਥਾਣਾ ਖੇੜੀ ਨੌਧ ਸਿੰਘ ਹਰਮਿੰਦਰ ਸਿੰਘ ਨੇ ਯੂ-ਟਿਊਬ ’ਤੇ ਚੱਲ ਰਹੇ ਗੀਤ ਕਾਫਿਲਾ ਦੇ ਗਾਇਕ ਸੁਖਮਨ ਹੀਰ ਵਾਸੀ ਪਿੰਡ ਭੜੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਪ੍ਰਸਿੱਧ ਗਾਇਕਾ ਜਸਮੀਨ ਅਖ਼ਤਰ ਸਮੇਤ 5-7 ਅਣਪਛਾਤੇ ਵਿਅਕਤੀਆਂ ’ਤੇ ਅਸਲਾ ਐਕਟ ਦੀ ਧਾਰਾ 153 ਆਈ. , 188, 504 ਅਤੇ ਧਾਰਾ 30 ਤਹਿਤ ਕੇਸ ਦਰਜ ਕੀਤਾ ਗਿਆ ਹੈ।