Home ਤਾਜ਼ਾ ਖਬਰਾਂ ਹਨ੍ਹੇਰੇ ’ਚ ਡੁੱਬਿਆ ਕੰਗਾਲ ਪਾਕਿਸਤਾਨ, ਇਸਲਾਮਾਬਾਦ ਤੋਂ ਲੈ ਕੇ ਕਰਾਚੀ ਤੱਕ ਬਿਜਲੀ ਗੁੱਲ

ਹਨ੍ਹੇਰੇ ’ਚ ਡੁੱਬਿਆ ਕੰਗਾਲ ਪਾਕਿਸਤਾਨ, ਇਸਲਾਮਾਬਾਦ ਤੋਂ ਲੈ ਕੇ ਕਰਾਚੀ ਤੱਕ ਬਿਜਲੀ ਗੁੱਲ

0
ਹਨ੍ਹੇਰੇ ’ਚ ਡੁੱਬਿਆ ਕੰਗਾਲ ਪਾਕਿਸਤਾਨ, ਇਸਲਾਮਾਬਾਦ ਤੋਂ ਲੈ ਕੇ ਕਰਾਚੀ ਤੱਕ ਬਿਜਲੀ ਗੁੱਲ

ਇਸਲਾਮਾਬਾਦ, 21 ਜਨਵਰੀ, ਹ.ਬ. : ਆਰਥਿਕ ਸੰਕਟ ਵਿਚ ਡੁੱਬਿਆ ਪਾਕਿਸਤਾਨ ਹੁਣ ਵਾਕਈ ਹਨ੍ਹੇਰੇ ਵਿਚ ਡੁੱਬ ਗਿਆ। ਦੇਸ਼ ਵਿਚ ਪਹਿਲਾਂ ਆਟਾ ਖਤਮ ਹੋਇਆ, ਫੇਰ ਗੈਸ ਅਤੇ ਪੈਟਰੋਲ ਦਾ ਸੰਕਟ ਆਇਆ ਅਤੇ ਹੁਣ ਵਾਰੀ ਬਿਜਲੀ ਦੀ ਹੈ। ਪਾਕਿਸਤਾਨ ਦਾ ਇੱਕ ਵੱਡਾ ਹਿੱਸਾ ਸੋਮਵਾਰ ਸਵੇਰ ਤੋਂ ਹਨ੍ਹੇਰੇ ਵਿਚ ਡੁੱਬ ਗਿਆ।
ਕਵੇਟਾ ਅਤੇ ਗੁੱਡੂ ਵਿਚਕਾਰ ਹਾਈ-ਟੈਂਸ਼ਨ ਟਰਾਂਸਮਿਸ਼ਨ ਲਾਈਨਾਂ ਵਿੱਚ ਨੁਕਸ ਪੈਣ ਕਾਰਨ ਸੋਮਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਦੀ ਅਸਫਲਤਾ ਹੋਈ। ਪਾਕਿਸਤਾਨ ਪਹਿਲਾਂ ਹੀ ਬਿਜਲੀ ਦੀ ਕਮੀ ਅਤੇ ਲੰਬੇ ਕੱਟਾਂ ਦਾ ਸਾਹਮਣਾ ਕਰ ਰਿਹਾ ਹੈ। ਬਿਜਲੀ ਦੀ ਬੱਚਤ ਲਈ ਸਰਕਾਰ ਨੇ 8 ਵਜੇ ਬਾਜ਼ਾਰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਪਾਕਿਸਤਾਨੀ ਨਿਊਜ਼ ਵੈਬਸਾਈਟ ‘ਦੁਨੀਆ ਨਿਊਜ਼’ ਮੁਤਾਬਕ ਬਲੋਚਿਸਤਾਨ ਦੇ ਕਵੇਟਾ, ਇਸਲਾਮਾਬਾਦ, ਲਾਹੌਰ, ਮੁਲਤਾਨ ਖੇਤਰ ਦੇ ਸ਼ਹਿਰਾਂ ਅਤੇ ਕਰਾਚੀ ਵਰਗੇ ਕਈ ਜ਼ਿਲ੍ਹਿਆਂ ਸਮੇਤ 22 ਜ਼ਿਲਿਆਂ ’ਚ ਬਿਜਲੀ ਕੱਟ ਲੱਗ ਗਏ ਹਨ।