Home ਤਾਜ਼ਾ ਖਬਰਾਂ ਹਰਿਆਣਾ ਵਿਚ ‘ਆਪ’ ਨੇ ਬਣਾਇਆ ਨਵਾਂ ਪ੍ਰਧਾਨ

ਹਰਿਆਣਾ ਵਿਚ ‘ਆਪ’ ਨੇ ਬਣਾਇਆ ਨਵਾਂ ਪ੍ਰਧਾਨ

0


ਵਾਸ਼ਿੰਗਟਨ, 25 ਮਈ, ਹ.ਬ. : ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਸੰਗਠਨ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਤੱਕ ਹਰਿਆਣਾ ਦੇ ਇੰਚਾਰਜ ਬਣਾਏ ਗਏ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੂੰ ਸੂਬੇ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ । ਇਸ ਤੋਂ ਇਲਾਵਾ ਅਨੁਰਾਗ ਢਾਂਡਾ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਬਲਵੀਰ ਸਿੰਘ ਸੈਣੀ, ਬੰਤਾ ਸਿੰਘ ਵਾਲਮੀਕੀ ਅਤੇ ਚਿੱਤਰਾ ਸਰਵਾਰਾ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ । ਉਥੇ ਹੀ ਅਸ਼ੋਕ ਤੰਵਰ ਨੂੰ ‘ਆਪ’ ਦੀ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।