Home ਤਾਜ਼ਾ ਖਬਰਾਂ ਹਰਿਆਣਾ ਸਰਕਾਰ ਵਲੋਂ ਐਚਐਸਜੀਪੀਸੀ ਮੈਂਬਰਾਂ ਦਾ ਐਲਾਨ

ਹਰਿਆਣਾ ਸਰਕਾਰ ਵਲੋਂ ਐਚਐਸਜੀਪੀਸੀ ਮੈਂਬਰਾਂ ਦਾ ਐਲਾਨ

0
ਹਰਿਆਣਾ ਸਰਕਾਰ ਵਲੋਂ ਐਚਐਸਜੀਪੀਸੀ ਮੈਂਬਰਾਂ ਦਾ ਐਲਾਨ

ਅੰਬਾਲਾ, 3 ਦਸੰਬਰ, ਹ.ਬ. : ਹਰਿਆਣਾ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 38 ਮੈਂਬਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਅੰਬਾਲਾ ਜ਼ਿਲ੍ਹੇ ਤੋਂ ਵੀ 4 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅੰਬਾਲਾ ਕੈਂਟ ਤੋਂ 2 ਮੈਂਬਰ ਚੁਣੇ ਜਾਣ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਸ਼ੁਕਰਾਨਾ ਕੀਤਾ। ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 38 ਮੈਂਬਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚੋਂ ਅੰਬਾਲਾ ਕੈਂਟ ਦੇ ਬੀਐਸ ਬਿੰਦਰਾ ਅਤੇ ਸੁਦਰਸ਼ਨ ਸਹਿਗਲ ਤੋਂ ਇਲਾਵਾ ਅੰਬਾਲਾ ਸਿਟੀ ਤੋਂ ਤਲਵਿੰਦਰ ਸਿੰਘ ਅਤੇ ਸਾਹਾ ਤੋਂ ਵਿਨਰ ਸਿੰਘ ਨੂੰ ਮੈਂਬਰ ਬਣਾਇਆ ਗਿਆ ਹੈ। ਕਿਹਾ ਕਿ ਜਲਦ ਹੀ ਦੋ ਮੈਂਬਰਾਂ ਦਾ ਐਲਾਨ ਕੀਤਾ ਜਾਵੇਗਾ। ਅੰਬਾਲਾ ਜ਼ਿਲੇ੍ਹ ਤੋਂ 4, ਫਰੀਦਾਬਾਦ ਤੋਂ 2, ਕਰਨਾਲ ਤੋਂ 4-4, ਕੁਰੂਕਸ਼ੇਤਰ ਤੋਂ 3, ਪੰਚਕੂਲਾ ਅਤੇ ਪਾਣੀਪਤ ਤੋਂ 2-2, ਸਿਰਸਾ ਤੋਂ 6 ਅਤੇ ਯਮੁਨਾਨਗਰ ਤੋਂ 5 ਅਤੇ ਭਿਵਾਨੀ, ਹਿਸਾਰ, ਜੀਂਦ, ਮਹਿੰਰਗੜ੍ਹ, ਨੂਹ ਅਤੇ ਰੋਹਤਕ ਵਿਚ ਇੱਕ-ਇੱਕ ਮੈਂਬਰ ਚੁਣੇ ਗਏ ਹਨ।